Breaking NewsD5 specialNewsPress ReleasePunjabTop News

ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰ ਨਾਲ ਦੋ ਵਿਅਕਤੀ ਜਾ ਸਕਣਗੇ ਰਿਟਰਨਿੰਗ ਅਫ਼ਸਰ ਦੇ ਦਫ਼ਤਰ: ਸੀ.ਈ.ਉ. ਡਾ.ਰਾਜੂ

ਚੰਡੀਗੜ੍ਹ: ਚੋਣ ਕਮਿਸ਼ਨ ਭਾਰਤ ਵਲੋਂ ਜਾਰੀ ਹਦਾਇਤਾਂ ਅਨੁਸਾਰ ਰਿਟਰਨਿੰਗ ਅਫਸਰ ਦੇ ਦਫ਼ਤਰ ਵਿਖੇ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਉਮੀਦਵਾਰ ਨਾਲ ਦੋ ਵਿਅਕਤੀ ਹੀ ਜਾ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ.ਐਸ. ਕਰੁਣਾ ਰਾਜੂ ਨੇ ਦਸਿੱਆ ਕਿ ਭਾਰਤ ਚੋਮ ਕਮਿਸ਼ਨ ਵਲੋਂ ਪਹਿਲਾਂ ਤੋਂ ਜਾਰੀ ਹਦਾਇਤਾਂ ਵਿੱਚ ਸੋਧ ਕਰਦੋ ਹੋਏ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਨਾਲ ਜਾਣ ਵਾਲੇ ਵਿਅਕਤੀਆਂ ਦੀ ਗਿਣਤੀ ਪੰਜ ਤੋਂ ਘਟਾ ਕੇ ਦੋ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਨਾਮਜਦਗੀ ਪੱਤਰ ਦਾਖਲ ਕਰਨ ਜਾਣ ਲਈ ਪਹਿਲਾਂ ਤੋਂ ਤਿੰਨ ਗੱਡੀਆਂ ਦੀ ਸੰਖਿਆ ਨੂੰ ਘਟਾ ਕੇ ਦੋ ਕਰ ਦਿੱਤਾ ਗਿਆ ਹੈ।

Patiala Beadbi case : ਕੈਪਟਨ ਦੇ ਸ਼ਹਿਰ ‘ਚ ਹੋਈ Beadbi ਭਖਿਆ ਮਾਹੌਲ | D5 Channel Punjabi

ਉਹਨਾਂ ਦਸਿਆ ਕਿ ਉਮੀਦਵਾਰ ਲਈ ਨਾਮਜਦਗੀ ਪੱਤਰ ਸੀ.ਈ.ਉ./ਡੀ.ਈ.ਉ. ਦੀ ਵੈਬਸਾਇਟ ਤੇ ਵੀ ਉਪਲੰਬਧ ਕਰਵਾਇਆ ਗਿਆ ਹੈ ਜਿਸ ਨੂੰ ਉਮੀਦਵਾਰ ਔਨਲਾਈਨ ਭਰਨ ਉਪਰੰਤ ਪ੍ਰਿੰਟ ਐਫੀਡੈਵਟ ਜੋ ਕਿ ਨੋਟਰੀ ਵਲੋਂ ਤਸਦੀਕਸ਼ੁਦਾ ਐਫੀਡੈਵਟ ਨਾਲ ਨੱਥੀ ਕਰਕੇ ਜਮ੍ਹਾ ਕਰਵਾ ਸਕਦੇ ਹਨ। ਡਾ. ਰਾਜੂ ਨੇ ਦੱਸਿਆ ਕਿ ਰਿਟਰਨਿੰਗ ਅਫ਼ਸਰ ਨਾਮਜਦਗੀ ਪੱਤਰ ਕਰਵਾਣ ਵਾਲੇ ਉਮੀਦਵਾਰਾਂ ਨੂੰ ਸਟੈਗਰਡ ਮੈਨਰ ਵਿੱਚ ਬੁਲਾ ਕੇ ਵੀ ਨਾਮਜਦਗੀ ਪੱਤਰ ਹਾਸਲ ਕਰ ਸਕਦੇ ਹਨ ਤਾਂ ਜੋ ਇੱਕ ਸਮੇਂ ਤੇ ਹੀ ਭੀੜ ਜਮ੍ਹਾ ਨਾ ਹੋ ਸਕੇ।

Ik Meri vi Suno (Drug Case) :Majithia ਮਾਮਲੇ ‘ਚ ਵੱਡੀ ਅਪਡੇਟ, ਕੇਜਰੀਵਾਲ ਦਾ ਧਮਾਕਾ I D5 Channel Punjabi

ਉਨ੍ਹਾਂ ਦੱਸਿਆ ਕਿ ਉਮੀਦਵਾਰ ਜਮਾਨਤ ਰਾਸ਼ੀ ਆਨਲਾਈਨ ਵਿਧੀ ਰਾਹੀਂ ਜਮ੍ਹਾਂ ਕਰਵਾ ਸਕਦਾ ਹੈ ਇਸ ਤੋਂ ਇਲਾਵਾ ਖਜ਼ਾਨੇ ਵਿੱਚ ਜਮਾਨਤ ਰਾਸ਼ੀ ਜਮ੍ਹਾਂ ਕਰਵਾਉਣ ਦੀ ਸਹੂਲਤ ਵੀ ਉਪਲੱਬਧ ਹੈ। ਸੀ.ਈ.ਓ ਨੇ ਦੱਸਿਆ ਕਿ ਉਮੀਦਵਾਰ ਆਨਲਾਈਨ ਵਿਧੀ ਰਾਹੀਂ ਆਪਣਾ ਵੋਟਰ ਪ੍ਰਮਾਣ ਪੱਤਰ ਵੀ ਹਾਸਿਲ ਕਰ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button