Breaking NewsInternationalNews

ਇੱਥੇ ਜਾਨਵਰਾਂ ਦੀ ਤਰ੍ਹਾਂ ਲੋਹੇ ਦੇ ਪਿੰਜਰਿਆਂ ‘ਚ ਰਹਿੰਦੇ ਨੇ ਲੋਕ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਦੁਨੀਆ ‘ਚ ਇੱਕ ਅਜਿਹੀ ਵੀ ਥਾਂ ਹੈ ਜਿੱਥੇ ਲੋਕ ਜਾਨਵਰਾਂ ਦੀ ਤਰ੍ਹਾਂ ਲੋਹੇ ਦੇ ਪਿੰਜਰਿਆਂ ਵਿੱਚ ਰਹਿੰਦੇ ਹਨ ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਭਲਾ ਅਜਿਹਾ ਕਿਉਂ ਹੈ ਇਸਦੇ ਪਿੱਛੇ ਦੀ ਵਜ੍ਹਾ ਕੀ ਹੈ ? ਤਾਂ ਚੱਲੋ ਦੱਸਦੇ ਹਾਂ ਕਿ ਆਖਰ ਲੋਕ ਜਾਨਵਰਾਂ ਦੀ ਤਰ੍ਹਾਂ ਪਿੰਜਰੇ ‘ਚ ਰਹਿਣ ਨੂੰ ਕਿਉਂ ਮਜਬੂਰ ਨੇ ?

ਇਸ ਦੇਸ਼ ਦਾ ਨਾਮ ਹੈ ਹਾਂਗਕਾਂਗ ਇੱਥੋਂ ਦੇ ਲੋਕ ਲੋਹੇ ਨਾਲ ਬਣੇ ਪਿੰਜਰੇ ‘ਚ ਰਹਿੰਦੇ ਤਾਂ ਹਨ ਪਰ ਇਹ ਵੀ ਲੋਕਾਂ ਨੂੰ ਅਸਾਨੀ ਨਾਲ ਨਹੀਂ ਮਿਲਦੇ ਹਨ। ਇਸ ਦੇ ਲਈ ਵੀ ਉਨ੍ਹਾਂ ਨੂੰ ਕੀਮਤ ਚੁਕਾਉਣੀ ਪੈਂਦੀ ਹੈ ਦੱਸਿਆ ਜਾਂਦਾ ਹੈ ਕਿ ਇੱਕ ਪਿੰਜਰੇ ਦੀ ਕੀਮਤ ਲਗਭਗ 11 ਹਜ਼ਾਰ ਰੁਪਏ ਹੈ। ਇਨ੍ਹਾਂ ਪਿੰਜਰਿਆਂ ਨੂੰ ਖੰਡਰ ਹੋ ਚੁੱਕੇ ਮਕਾਨਾਂ ਵਿੱਚ ਰੱਖ ਦਿੱਤਾ ਜਾਂਦਾ ਹੈ।

Read Also ਹੁਣ ਹੀਰੇ ਚੋਰੀ ਕਰਨ ‘ਚ ਲੱਗੇ ਨੇ ਚੂਹੇ, ਕਾਰੋਬਾਰੀ ਪ੍ਰੇਸ਼ਾਨ, ਪੁਲਿਸ ਹੈਰਾਨ

ਪਿੰਜਰਿਆਂ ਦੇ ਅੰਦਰ ਇੱਕ – ਇੱਕ ਅਪਾਰਟਮੈਂਟ ‘ਚ 100 – 100 ਲੋਕ ਰਹਿੰਦੇ ਹਨ। ਇੱਕ ਅਪਾਰਟਮੈਂਟ ਵਿੱਚ ਸਿਰਫ਼ ਦੋ ਹੀ ਟਾਇਲੇਟ ਹੁੰਦੀਆਂ ਹਨ , ਜਿਸਦੀ ਵਜ੍ਹਾ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਿੰਜਰਿਆਂ ਦੀ ਅਤਕਾਰ ਨਿਰਧਾਰਤ ਹੁੰਦਾ ਹੈ ਇਨ੍ਹਾਂ ਵਿਚੋਂ ਕੋਈ ਪਿੰਜਰਾ ਛੋਟੇ ਕੈਬਿਨ ਦੇ ਬਰਾਬਰ ਹੁੰਦਾ ਹੈ ਤਾਂ ਕੋਈ ਪਿੰਜਰਾ ਤਾਬੂਤ ਦੇ ਸਰੂਪ ਦਾ ਹੁੰਦਾ ਹੈ।

ਪਿੰਜਰੇ ਵਿੱਚ ਵਿਛਾਉਣੇ ਲਈ ਲੋਕ ਗੱਦੇ ਦੀ ਜਗ੍ਹਾ ਬਾਂਸ ਦੀ ਚਟਾਈ ਦੀ ਵਰਤੋਂ ਕਰਦੇ ਹਨ। ਸੋਸਾਇਟੀ ਫਾਰ ਕੰਮਿਉਨਿਟੀ ਆਰਗਨਾਇਜੇਸ਼ਨ ਦੇ ਮੁਤਾਬਕ, ਹਾਂਗਕਾਂਗ ਵਿੱਚ ਫਿਲਹਾਲ ਇਸ ਤਰ੍ਹਾਂ ਦੇ ਘਰਾਂ ਵਿੱਚਲਗਭਗ ਇੱਕ ਲੱਖ ਲੋਕ ਰਹਿ ਰਹੇ ਹਨ। ਦਰਅਸਲ ਇਹ ਲੋਕ ਅਜਿਹੇ ਹਨ ਜੋ ਮਹਿੰਗੇ ਘਰਾਂ ਨੂੰ ਖਰੀਦ ਨਹੀਂ ਸਕਦੇ।ਇਸ ਕਾਰਨ ਇਹ ਲੋਕ ਜਾਨਵਰਾਂ ਦੀ ਤਰ੍ਹਾਂ ਪਿੰਜਰੇ ਵਿੱਚ ਰਹਿਣ ਨੂੰ ਮਜਬੂਰ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button