Breaking NewsD5 specialIndiaNewsPunjab

ਦਰਬਾਰ ਸਾਹਿਬ ਪਹੁੰਚੇ SUNIL GAVASKAR ਨਾਲ ਹੋਇਆ ਚਮਤਕਾਰ

ਅੰਮ੍ਰਿਤਸਰ : ਧਰਮਸ਼ਾਲਾ ‘ਚ ਕ੍ਰਿਕੇਟ ਮੈਚ ਲਈ ਨਿਕਲੇ ਕ੍ਰਿਕੇਟਰ ਸੁਨੀਲ ਗਾਵਸਕਰ ਫਲਾਈਟ ਡਾਇਵਰਟ ਹੋਣ ਨਾਲ ਅੰਮ੍ਰਿਤਸਰ ਪਹੁੰਚੇ। ਇੱਥੇ ਉਨ੍ਹਾਂ ਨੇ ਦਰਬਾਰ ਸਾਹਿਬ ‘ਚ ਮੱਥਾ ਟੇਕ ਕੇ ਕੋਰੋਨਾ ਵਾਇਰਸ ਦੇ ਖਾਤਮੇ ਅਤੇ ਬਿਮਾਰਾਂ ਲਈ ਸਿਹਤ ਦੀ ਕਾਮਨਾ ਕੀਤੀ। ਗਾਵਸਕਰ ਨੇ ਕਿਹਾ ਕਿ ਰੂਹਾਨੀਅਤ ਦੇ ਇਸ ਕੇਂਦਰ ‘ਚ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਗਾਵਸਕਰ ਧਰਮਸ਼ਾਲਾ ‘ਚ ਹੋ ਰਹੇ ਕ੍ਰਿਕੇਟ ਮੈਚ ਲਈ ਜਾ ਰਹੇ ਸਨ।

ਦਰਬਾਰ ਸਾਹਿਬ ਪਹੁੰਚੇ SUNIL GAVASKAR ਨਾਲ ਹੋਇਆ ਚਮਤਕਾਰ

ਅਚਾਨਕ ਉਨ੍ਹਾਂ ਦੀ ਫਲਾਈਟ ਅੰਮ੍ਰਿਤਸਰ ਲਈ ਡਾਇਵਰਟ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਫਲਾਈਟ ਜਦੋਂ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਪਹੁੰਚੀ ਤਾਂ ਉਹ ਸਿੱਧੇ ਸ਼੍ਰੀ ਹਰਿਮੰਦਿਰ ਸਾਹਿਬ ‘ਚ ਮੱਥਾ ਟੇਕਣ ਪਹੁੰਚ ਗਏ। ਉਨ੍ਹਾਂ ਨੇ ਇੱਥੇ ਕੀਰਤਨ ਸੁਣਿਆ, ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਨ੍ਹਾਂ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

|| Big News || ਪੰਜਾਬ ‘ਚ ਮੁਫ਼ਤ ਬਿਜਲੀ ਦਾ ਐਲਾਨ | Free Electricity in Punjab

ਸ਼੍ਰੀ ਦਰਬਾਰ ਸਾਹਿਬ ‘ਚ ਸੀਸ ਝੁਕਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਗਾਵਸਕਰ ਨੇ ਕਿਹਾ, ਮੈਂ 25 ਸਾਲ ਪਹਿਲਾਂ ਇੱਥੇ ਆਇਆ ਸੀ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਦੂਰ ਰਹਿਣ ਅਤੇ ਆਪਣੀ ਸਿਹਤ ਦਾ ਖਿਆਲ ਰੱਖਣ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕੋਰੋਨਾ ਦਾ ਅਸਰ ਕ੍ਰਿਕੇਟ ‘ਤੇ ਵੀ ਪੈ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ – ਲੱਗਦਾ ਤਾਂ ਹੈ। ਜਦੋਂ ਸਰਕਾਰ ਨੇ ਪਬਲਿਕ ਗੈਦਰਿੰਗ ‘ਤੇ ਰੋਕ ਲਗਾਈ ਹੈ ਤਾਂ ਸਾਫ਼ ਜਿਹੀ ਗੱਲ ਹੈ ਕਿ ਕੁਝ ਨਾ ਕੁੱਝ ਤਾਂ ਅਸਰ ਜ਼ਰੂਰ ਹੋ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button