canadaInternationalNews

ਬਰੈਂਪਟਨ ਦੇ ਮਿਉਂਸਪਲ ਟਰਾਂਜ਼ਿਟ ਸਿਸਟਮ ਲਈ ਐਲਾਨੇ ਫੰਡਾਂ ਲਈ ਐਮਪੀਪੀਜ਼ ਨੇ ਕੀਤਾ ਧੰਨਵਾਦ

ਬਰੈਂਪਟਨ ਦੇ ਐਮਪੀਪੀਜ਼ ਅਮਰਜੋਤ ਸੰਧੂ ਤੇ ਪ੍ਰਭਮੀਤ ਸਰਕਾਰੀਆ ਵੱਲੋਂ ਬਰੈਂਪਟਨ ਦੇ ਮਿਉਂਸਪਲ ਟਰਾਂਜ਼ਿਟ ਸਿਸਟਮ ਲਈ 13 ਮਿਲੀਅਨ ਡਾਲਰ ਦੇ ਫੰਡ ਦੇਣ ਦਾ ਐਲਾਨ ਕਰਨ ਉੱਤੇ ਟਰਾਂਸਪੋਰਟੇਸ਼ਨ ਮੰਤਰੀ ਜੈੱਫ ਯੂਰੇਕ ਦਾ ਧੰਨਵਾਦ ਕੀਤਾ ਗਿਆ। ਯੂਰੇਕ ਨੇ ਇਹ ਐਲਾਨ ਕਰਦਿਆਂ ਆਖਿਆ ਕਿ ਅਸੀਂ ਲੋਕਾਂ ਲਈ ਵਧੇਰੇ ਸਹੂਲਤਾਂ ਭਰਿਆ ਸਫਰ ਬਣਾਉਣ ਲਈ ਤੇ ਹੋਰ ਰਾਈਡਰਜ਼ ਨੂੰ ਆਕਰਸ਼ਿਤ ਕਰਨ ਲਈ ਪਬਲਿਕ ਟਰਾਂਜ਼ਿਟ ਵਿੱਚ ਹੋਰ ਨਿਵੇਸ਼ ਕਰ ਰਹੇ ਹਾਂ। ਇਸ ਨਵੀਂ ਪੇਸ਼ਕਦਮੀ ਨਾਲ ਲੋਕਾਂ ਨੂੰ ਕਿਤੇ ਵੀ ਆਉਣ ਜਾਣ ਵਿੱਚ ਹੋਰ ਸਹੂਲਤ ਹੋਵੇਗੀ।

ਪ੍ਰੋਵਿੰਸ ਵੱਲੋਂ 107 ਮਿਉਂਸਪੈਲਿਟੀਜ਼ ਨੂੰ ਗੈਸ ਟੈਕਸ ਫੰਡਿੰਗ ਦੇ ਰੂਪ ਵਿੱਚ 364 ਮਿਲੀਅਨ ਡਾਲਰ ਦਿੱਤੇ ਜਾ ਰਹੇ ਹਨ ਤੇ ਬਰੈਂਪਟਨ ਦੇ ਇਹ ਫੰਡ ਵੀ ਇਸੇ ਕੜੀ ਦਾ ਹਿੱਸਾ ਹਨ। ਇਸ ਨਾਲ ਓਨਟਾਰੀਓ ਭਰ ਦੀਆਂ 144 ਕਮਿਊਨਿਟੀਜ਼ ਨੂੰ ਪਬਲਿਕ ਟਰਾਂਜ਼ਿਟ ਸਰਵਿਸ ਮੁਹੱਈਆ ਕਰਵਾਈ ਜਾਵੇਗੀ। ਬਰੈਂਪਟਨ ਸਾਊਥ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆਂ ਨੇ ਆਖਿਆ ਕਿ ਸਾਡੀ ਸਰਕਾਰ ਬਰੈਂਪਟਨ ਦੇ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਸੁਖਾਲਾ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਆਪਣੇ ਟਰਾਂਜ਼ਿਟ ਇਨਫਰਾਸਟ੍ਰਕਚਰ ਦੇ ਪਸਾਰ ਤੇ ਪ੍ਰੋਵਿੰਸ ਭਰ ਵਿੱਚ ਟਰਾਂਸਪੋਰਟੇਸ਼ਨ ਵਿੱਚ ਸੁਧਾਰ ਦਾ ਇਹ ਸਾਡਾ ਢੰਗ ਹੈ।

ਓਨਟਾਰੀਓ ਗੈਸ ਟੈਕਸ ਪ੍ਰੋਗਰਾਮ ਲਈ ਫੰਡਿੰਗ ਪ੍ਰੋਵਿੰਸ ਵਿੱਚ ਵੇਚੀ ਜਾਣ ਵਾਲੀ ਗੈਸੋਲੀਨ ਤੇ ਨਿਰਭਰ ਕਰਦੀ ਹੈ। ਇਸ ਪ੍ਰੋਗਰਾਮ ਤਹਿਤ ਪ੍ਰੋਵਿੰਸ ਨੂੰ ਹਾਸਲ ਹੋਣ ਵਾਲੀ ਗੈਸ ਟੈਕਸ ਆਮਦਨ ਵਿੱਚੋਂ ਪ੍ਰਤੀ ਲੀਟਰ ਪਿੱਛੇ ਦੋ ਸੈਂਟ ਮਿਉਂਸਪੈਲਿਟੀਜ਼ ਨੂੰ ਮੁਹੱਈਆ ਕਰਵਾਏ ਜਾਂਦੇ ਹਨ। ਇਸ ਮੌਕੇ ਬਰੈਂਪਟਨ ਵੈਸਟ ਤੋਂ ਐਮਪੀਪੀ ਅਮਰਜੋਤ ਸੰਧੂ ਨੇ ਆਖਿਆ ਕਿ ਲੋਕ ਘੱਟ ਤੋਂ ਘੱਟ ਸਮਾਂ ਟਰੈਫਿਕ ਵਿੱਚ ਬਿਤਾਉਣਾ ਚਾਹੁੰਦੇ ਹਨ ਤੇ ਵੱਧ ਤੋਂ ਵੱਧ ਸਮਾਂ ਆਪਣੇ ਘਰਾਂ ਵਿੱਚ ਤੇ ਆਪਣੇ ਪਰਿਵਾਰਾਂ ਨਾਲ ਬਿਤਾਉਣਾ ਚਾਹੁੰਦੇ ਹਨ। ਬਰੈਂਪਟਨ ਵਿੱਚ ਜਾਮ ਲੱਗਣ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਇਸ ਫੰਡਿੰਗ ਨਾਲ ਰੋਜ਼ਾਨਾ ਬਰੈਂਪਟਨ ਟਰਾਂਜ਼ਿਟ ਦੀ ਵਰਤੋਂ ਕਰਨ ਵਾਲਿਆਂ ਨੂੰ ਰਾਹਤ ਮਿਲੇਗੀ ਤੇ ਉਹ ਘਰ ਤੋਂ ਕੰਮ ਤੇ ਕੰਮ ਤੋਂ ਘਰ ਸੁਖਾਲੇ ਢੰਗ ਨਾਲ ਆ ਜਾ ਸਕਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button