Breaking NewsD5 specialIndiaNewsPoliticsPunjab

ਲਓ ਜੀ ਹੁਣ ਢੀਂਡਸਾ ਦੇ ਪੁੱਤਰ ਦੀ ਵਾਰੀ, ਬਾਦਲਾਂ ਬਾਰੇ ਕੀਤਾ ਵੱਡਾ ਖ਼ੁਲਾਸਾ (Video)

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਚ ਬੇਅਦਬੀ ਰਿਪੋਰਟ ਤੇ ਬਹਿਸ ਤੋਂ ਭੱਜਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੁਣ ਐੱਸ.ਆਈ.ਟੀ. ਸਾਹਮਣੇ ਪੇਸ਼ ਹੋਣਗੇ। ਉਨ੍ਹਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸ੍ਰਪਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੀ ਐੱਸ.ਆਈ.ਟੀ. ਅੱਗੇ ਪੇਸ਼ ਹੋਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਦਿੱਤੀ, ਢੀਂਡਸਾ ਨੇ ਆਸ ਜਤਾਈ ਕਿ ਐੱਸ.ਆਈ.ਟੀ. ਮਾਮਲੇ ਦੀ ਨਿਰਪੱਖ ਤਰੀਕੇ ਨਾਲ ਜਾਂਚ ਕਰੇਗੀ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਅਤੇ ਅਕਸ਼ੈ ਕੁਮਾਰ ਵਿਚਾਲੇ ਕਿਸੇ ਤਰ੍ਹਾਂ ਦੀ ਮੀਟਿੰਗ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਨੂੰ ਇੱਕ ਵਾਰ ਫਿਰ ਤੋਂ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ।

Read Also ਹੁਣ ਵਾਰੀ ਢੀਂਡਸਾ ਤੇ ਸ਼ੇਰ ਸਿੰਘ ਘੁਬਾਇਆ ਦੀ?

ਦੱਸ ਦਈਏ ਕਿ ਐੱਸ.ਆਈ.ਟੀ. ਵੱਲੋਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੇ ਨਾਲ ਨਾਲ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਸੰਮਨ ਜਾਰੀ ਕਰ, ਜਾਂਚ ਵਿੱਚ ਸ਼ਾਮਿਲ ਹੋਣ ਦੇ ਹੁਕਮ ਸੁਣਾਏ ਗਏ ਹਨ। ਅਸਲ ਵਿੱਚ ਰਾਮ ਰਹੀਮ ਮੁਆਫੀਨਾਮੇ ਵਿੱਚ ਅਕਸ਼ੈ ਕੁਮਾਰ ਦਾ ਹੱਥ ਹੋਣ ਦੇ ਇਲਜ਼ਾਮ ਲੱਗੇ ਸਨ, ਕਿਹਾ ਜਾਂਦਾ ਹੈ ਕਿ ਰਾਮ ਰਹੀਮ ਨੂੰ ਮੁਆਫੀਨਾਮਾ ਦੇਣ ਅਤੇ ਪੰਜਾਬ ਵਿੱਚ ਉਸਦੀ ਫਿਲਮ ਰਿਲੀਜ਼ ਕਰਨ ਦਾ ਸੌਦਾ, ਸੁਖਬੀਰ ਬਾਦਲ ਅਤੇ ਰਾਮ ਰਹੀਮ ਵਿਚਾਲੇ ਅਕਸ਼ੈ ਕੁਮਾਰ ਦੇ ਘਰ ਤੇ ਹੀ ਤੈਅ ਕੀਤਾ ਗਿਆ ਸੀ। ਇਹ ਵੀ ਜ਼ਿਕਰਯੌਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂਆਤ ਤੋਂ ਹੀ ਕਾਂਗਰਸ ਵੱਲੋਂ ਬਣਾਏ ਕਮਿਸ਼ਨਾਂ ਅਤੇ ਐੱਸ.ਆਈ.ਟੀ. ਨੂੰ ਰੱਦ ਕਰਦਾ ਆਇਆ ਹੈ। ਅਜਿਹੇ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦਾ ਐੱਸ.ਆਈ.ਟੀ. ਅੱਗੇ ਪੇਸ਼ ਹੋਣ ਦਾ ਫੈਸਲਾ, ਸਿਆਸੀ ਪੈਂਤੜਾ ਮੰਨਿਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button