Breaking NewsD5 specialNewsPunjab

ਇਸ ਨੌਜਵਾਨ ਨੂੰ ਨਹੀਂ ਕਿਸੇ ਦਾ ਡਰ ? ਮਹਿਲਾ ਦੇ ਖਿੱਚ – ਖਿੱਚ ਮਾਰੇ ਥੱਪੜ (ਵੀਡੀਓ)

ਅੰਮ੍ਰਿਤਸਰ : ਇਹ ਤਸਵੀਰਾਂ ਅੰਮ੍ਰਿਤਸਰ ਦੇ ਮੋਹਕਪੁਰਾ ਦੀਆਂ ਨੇ ਜਿਥੇ ਇਕ ਵਿਅਕਤੀ ਵਲੋਂ ਔਰਤ ਦੇ ਚਪੇੜਾਂ ਮਾਰੀਆਂ ਜਾ ਰਹੀਆਂ ਹਨ। ਦਰਅਸਲ ਪੀੜਤ ਮਹਿਲਾ ਨੇ ਇਸ ਨੌਜਵਾਨ ਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਇਸ ਨੌਜਵਾਨ ਵਲੋਂ ਕਈ ਸਾਲਾਂ ਤੋਂ ਉਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਬੀਤੀ ਰਾਤ ਵੀ ਉਸ ਨੇ ਮਹਿਲਾ ਨਾਲ ਉਨਾਂ ਦੀ ਦੁਕਾਨ ਤੇ ਆ ਕੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਮਹਿਲਾ ਦੇ ਪੁੱਤਰ ਉਸ ਨਾਲ ਹਥੋਪਾਈ ਕਰਨ ਲਗਾ ਦੋਵੇ ਗੁਟਾਂ ‘ਚ ਝੜਪ ਸ਼ੁਰੂ ਹੋ ਗਈ ਇਸੇ ਦੌਰਾਨ ਉਹ ਵਿਅਕਤੀ ਇਕ ਪੱਥਰ ਚੁਕਦਾ ਹੈ ਤੇ ਉਨਾਂ ਦੀ ਦੁਕਾਨ ਦੇ ਸ਼ੀਸ਼ੇ ਭੰਨ ਦਿੰਦਾ।

Read Also ਰਾਤ ਵੇਲੇ ਸੁੰਨੀ ਗਲੀ ‘ਚ ਨੌਜਵਾਨਾਂ ਨੇ ਲਾਤੀ ਸ਼ਰਮ, ਸੁੱਤੇ ਪਿਆਂ ਨਾਲ ਵਾਪਰ ਗਿਆ ਭਾਣਾ

ਜਿਸ ਤੋਂ ਬਾਅਦ ਮਹਿਲਾ ਦੇ ਵੀ ਥੱਪੜ ਮਾਰਦਾ, ਪੀੜਤ ਮਹਿਲਾ ਨੇ ਮੋਹਕਪੁਰਾ ਪੁਲਿਸ ਥਾਣੇ ਦੇ ਕਰਮੀਆਂ ਤੇ ਵੀ ਗੰਭੀਰ ਇਲਜ਼ਾਮ ਲਗਾਏ ਹਨ। ਜਿਸ ਦਾ ਕਹਿਣਾ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਤੇ ਪੁਲਿਸ ਕੋਲ ਉਹ ਦਰਖਾਸਤ ਕਈ ਵਾਰ ਦੇ ਚੁੱਕੇ ਨੇ ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਸਾਰਾ ਮਾਮਲਾ ਸੀਸੀਟੀਵੀ ‘ਚ ਵੀ ਕੈਦ ਹੋਇਆ ਪਰ ਪੁਲਿਸ ਵਲੋਂ ਉਕਤ ਆਰੋਪੀ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਨਾ ਹੀ ਕੋਈ ਠੋਸ ਕਾਰਵਾਈ ਕੀਤੀ ਗਈ ਹੈ। ਪੀੜਤ ਮਹਿਲਾ ਮੁਤਾਬਿਕ ਜੋ ਇਲਜ਼ਾਮ ਪੁਲਿਸ ਦੀ ਕਾਰਗੁਜਾਰੀ ਤੇ ਲਗਾਏ ਗਏ ਨੇ ਉਹ ਇਕ ਚਿੰਤਾ ਦਾ ਵਿਸ਼ਾ ਕਿ ਆਖਿਰ ਆਮ ਵਿਅਕਤੀ ਦੀ ਮਦਦ ਕਰੇਗਾ ਕੌਣ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button