Breaking NewsD5 specialIndiaNewsPoliticsPunjab

ਬਾਦਲਾਂ ਦੀ ਧਮਕੀ ਤੋਂ ਨਹੀਂ ਡਰਦਾ ਪਰਮਿੰਦਰ ਢੀਂਡਸਾ, ਪਾਰਟੀ ‘ਚੋਂ ਕੱਢਣ ਵਾਲੇ ਮਤੇ ‘ਤੇ ਠੋਕਿਆ

ਸੰਗਰੂਰ : ਅਕਾਲੀ ਦਲ ਨੂੰ ਲੱਗੇ ਝਟਕੇ ਦਾ ਅਸਰ ਇਹ ਹੈ ਕਿ ਹੁਣ ਢੀਂਡਸਾ ਪਰਿਵਾਰ ਖ਼ਿਲਾਫ਼ ਅਕਾਲੀ ਲੀਡਰਸ਼ਿਪ ਖੁੱਲ੍ਹ ਕੇ ਮੈਦਾਨ ‘ਚ ਨਿੱਤਰ ਆਈ ਹੈ। ਪਿਛਲੇ ਦਿਨੀਂ ਸਿਕੰਦਰ ਮਲੂਕਾ ਸਣੇ ਅਕਾਲੀ ਆਗੂ ਨੇ ਸੰਗਰੂਰ ‘ਚ ਮੀਟਿੰਗ ਕੀਤੀ ਸੀ। ਜਿਸ ‘ਚ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦਾ ਮਤਾ ਪਾਸ ਕੀਤਾ ਗਿਆ।

ਬਾਦਲਾਂ ਦੀ ਧਮਕੀ ਤੋਂ ਨਹੀਂ ਡਰਦਾ Parminder Dhindsa | ਪਾਰਟੀ ‘ਚੋਂ ਕੱਢਣ ਵਾਲੇ ਮਤੇ ‘ਤੇ ਠੋਕਿਆ

ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਪਾਰਟੀ ਦੀ ਕੋਰ ਕਮੇਟੀ ਢੀਂਡਸਾ ਪਿਓ-ਪੁੱਤਰ ‘ਤੇ ਫ਼ੈਸਲਾ ਕਰੇਗੀ। ਇਸ ਤੋਂ ਪਹਿਲਾਂ ਮਤਾ ਪਾਸ ਕਰਦਿਆਂ ਸਿਕੰਦਰ ਸਿੰਘ ਮਲੂਕਾ ਨੇ ਢੀਂਡਸਾ ਪਰਿਵਾਰ ਨੂੰ ਲੰਮੇ ਹੱਥੀਂ ਲਿਆ ਸੀ। ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਦੀ ਕਿਸੇ ਦੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਨ। ਢੀਂਡਸਾ ਦਾ ਕਹਿਣਾ ਹੈ ਕਿ ਉਹ ਆਪਣੇ ਸਟੈਂਡ ‘ਤੇ ਕਾਇਮ ਹਨ।

ਅਕਾਲੀ ਦਲ ਖਿਲਾਫ ਡਟਿਆ ਢੀਂਡਸਾ, ਕਹਿੰਦਾ ਸਾਨੂੰ ਨੀਂ ਪੈਦਾ ਕੋਈ ਫਰਕ, ਅਕਾਲੀ ਦਲ ਹਾਈ ਕਮਾਨ ਦੀ ਉੱਡੀ ਨੀਂਦ! (Video)

ਸੰਗਰੂਰ ‘ਚ 2 ਫਰਵਰੀ ਨੂੰ ਅਕਾਲੀ ਦਲ ਵੱਡੀ ਰੈਲੀ ਕਰਨ ਜਾ ਰਿਹਾ ਹੈ। ਜਿਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਭਵਾਨੀਗੜ੍ਹ ‘ਚ ਵਰਕਰਾਂ ਨਾਲ ਮੀਟਿੰਗ ਕੀਤੀ। ਅਕਾਲੀ ਦਲ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪਾਰਟੀ ਦਾ ਖਿਲਾਰਾ ਵਧਦਾ ਜਾ ਰਿਹਾ ਹੈ ਜਿਸ ਨੂੰ ਸਮੇਟਣਾ ਬਾਦਲਾਂ ਲਈ ਵੱਡੀ ਚੁਣੌਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button