ਪੰਜਾਬ CM ਦੇ ‘ਕਾਲੇ ਅੰਗ੍ਰੇਜ਼’ ਵਾਲੇ ਬਿਆਨ ‘ਤੇ ਭੜਕੇ ਕੇਜਰੀਵਾਲ
ਨਵੀਂ ਦਿੱਲੀ/ਪਟਿਆਲਾ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਆਮਣੇ – ਸਾਹਮਣੇ ਆ ਗਏ ਹਨ। ਦਰਅਸਲ ਸੀਐਮ ਚੰਨੀ ਨੇ ‘ਆਪ’ ਨੇਤਾਵਾਂ ਨੂੰ ‘ਕਾਲੇ ਅੰਗ੍ਰੇਜ਼’ ਦਾ ਦਲ ਦੱਸਿਆ ਹੈ। ਉਨ੍ਹਾਂ ਦੇ ਇਸ ਬਿਆਨ ‘ਤੇ ਪਲਟਵਾਰ ਕਰਨ ‘ਚ ਕੇਜਰੀਵਾਲ ਨੇ ਦੇਰੀ ਨਾ ਕੀਤੀ। ਕੇਜਰੀਵਾਲ ਨੇ ਟਵੀਟ ਕਰ ਕਿਹਾ ਕਿ ਉਨ੍ਹਾਂ ਦਾ ਰੰਗ ਭਲੇ ਹੀ ‘ਕਾਲ਼ਾ ਹੈ ਪਰ ਉਨ੍ਹਾਂ ਦੀ ‘ਨੀਅਤ ਸਾਫ ਹੈ।
Punjab News : CM Channi ਨੇ ਲਿਖੀ Modi ਨੂੰ ਚਿੱਠੀ, ਆਇਆ ਚਿੱਠੀ ਦਾ ਜਵਾਬ, ਕਹੀ ਵੱਡੀ ਗੱਲ | D5 Channel Punjabi
ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ ਮੈਂ ਕਿਹਾ ਕਿ ਪੰਜਾਬ ਦੀ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਦੇਵਾਂਗੇ, ਚੰਨੀ ਸਾਹਿਬ ਮੈਨੂੰ ਅਪਸ਼ਬਦ ਬੋਲ ਰਹੇ ਹਨ। ਬੋਲੇ ਕਿ ਕੇਜਰੀਵਾਲ ਦੇ ਕੱਪੜੇ ਖ਼ਰਾਬ ਹਨ, ਅੱਜ ਬੋਲੇ ਕੇਜਰੀਵਾਲ ਕਾਲ਼ਾ ਹੈ। ਚੰਨੀ ਸਾਹਿਬ ਮੇਰਾ ਰੰਗ ਕਾਲ਼ਾ ਹੈ ਪਰ ਪੰਜਾਬ ਦੀਆਂ ਮੇਰੀਆਂ ਮਾਵਾਂ ਭੈਣਾਂ ਨੂੰ ਇਹ ਕਾਲ਼ਾ ਪੁੱਤਰ/ਭਰਾ ਪਸੰਦ ਹੈ। ਉਨ੍ਹਾਂ ਨੂੰ ਪਤਾ ਹੈ ਕਿ ਮੇਰੀ ਨੀਅਤ ਸਾਫ਼ ਹੈ।
जबसे मैंने कहा कि पंजाब की हर महिला को 1000 रुपए महीना देंगे, चन्नी साहिब मुझे गालियाँ दे रहे हैं। बोले कि केजरीवाल के कपड़े ख़राब हैं, आज बोले केजरीवाल काला है
चन्नी साहिब, मेरा रंग काला है। पर पंजाब की मेरी माँ बहनों को ये काला बेटा/भाई पसंद है।उनको पता है कि मेरी नीयत साफ़ है https://t.co/ZcNvFkLCM1
— Arvind Kejriwal (@ArvindKejriwal) December 1, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.