InternationalTop News

ਇਜ਼ਰਾਈਲ ਨੇ ਰੂਸ ਦੇ ਏਅਰਬੇਸ ਨੂੰ ਬਣਾਇਆ ਨਿਸ਼ਾਨਾ

 ਇਜ਼ਰਾਈਲ ਨੇ ਰੂਸ ਦੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਹੈ। ਪਰ ਇਹ ਸਹੀ ਨਹੀਂ ਹੈ। ਇਜ਼ਰਾਈਲ ਨੇ ਰੂਸ ਦੇ ਏਅਰਬੇਸ ਨੂੰ ਨਹੀਂ ਬਲਕਿ ਏਅਰਬੇਸ ਦੇ ਕੋਲ ਸਥਿਤ ਉਸਦੇ ਹਥਿਆਰਾਂ ਦੇ ਡਿਪੂ ਨੂੰ ਨਿਸ਼ਾਨਾ ਬਣਾਇਆ ਹੈ। ਇਲਜ਼ਾਮ ਹੈ ਕਿ ਈਰਾਨ ਦੇ ਹਥਿਆਰ ਰੂਸੀ ਹਥਿਆਰਾਂ ਦੇ ਡਿਪੂਆਂ ਵਿੱਚ ਰੱਖੇ ਗਏ ਸਨ। ਇਜ਼ਰਾਈਲ ਨੇ ਇਨ੍ਹਾਂ ਹਥਿਆਰਾਂ ਨੂੰ ਅੱਤਵਾਦੀ ਸੰਗਠਨਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਨਸ਼ਟ ਕਰ ਦਿੱਤਾ।

ਸੀਰੀਆ ਦੇ ਲਤਾਕੀਆ ਵਿੱਚ ਰੂਸ ਦਾ ਖਮੀਮਿਮ ਏਅਰਬੇਸ ਹੈ। ਇਸ ਏਅਰਬੇਸ ਨੇੜੇ ਇਜ਼ਰਾਈਲ ਨੇ ਹੰਗਾਮਾ ਮਚਾ ਦਿੱਤਾ ਹੈ। ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਨੇ 30 ਮਿਜ਼ਾਈਲਾਂ ਨਾਲ ਹਮਲਾ ਕੀਤਾ। ਹਮਲੇ ਤੋਂ ਬਾਅਦ ਰਾਤ ਭਰ ਹਥਿਆਰਾਂ ਦੇ ਡਿਪੂ ਵਿੱਚ ਧਮਾਕੇ ਹੁੰਦੇ ਰਹੇ। ਸੀਰੀਆਈ ਮੀਡੀਆ ਮੁਤਾਬਕ ਇਜ਼ਰਾਈਲ ਨੇ ਇਹ ਹਮਲਾ ਈਰਾਨੀ ਕਾਸਿਮ ਫਾਰਸ ਏਅਰਲਾਈਨਜ਼ ਦੇ ਕਾਰਗੋ ਜਹਾਜ਼ ਦੇ ਬੇਸ ‘ਤੇ ਉਤਰਨ ਦੇ ਇਕ ਘੰਟੇ ਬਾਅਦ ਕੀਤਾ। ਇਜ਼ਰਾਈਲ ਨੂੰ ਸ਼ੱਕ ਸੀ ਕਿ ਇਸ ਜਹਾਜ਼ ਰਾਹੀਂ ਹਥਿਆਰਾਂ ਦੀ ਖੇਪ ਲਿਆਂਦੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button