IndiaTop News

ਇਜ਼ਰਾਈਲੀ, ਈਰਾਨ ਟਕਰਾਅ ਦਾ ਅਸਰ ਏਅਰਲਾਈਨਾਂ ‘ਤੇ, ਏਅਰ ਇੰਡੀਆ ਸਮੇਤ ਕਈ ਏਅਰਲਾਈਨਾਂ ਡਾਇਵਰਟ

ਈਰਾਨ ਤੇ ਇਜ਼ਰਾਈਲ ਵਿਚਾਲੇ ਟਕਰਾਅ ਤੋਂ ਬਾਅਦ ਹਵਾਈ ਖੇਤਰ ਬੰਦ, ਏਅਰ ਇੰਡੀਆ ਸਮੇਤ ਕਈ ਏਅਰਲਾਈਨਾਂ ਨੇ ਉਡਾਣਾਂ ਨੂੰ ਡਾਇਵਰਟ ਕੀਤਾ
ਇਜ਼ਰਾਈਲ ਨੇ ਸ਼ੁੱਕਰਵਾਰ ਸਵੇਰੇ ਕਈ ਈਰਾਨੀ ਟਿਕਾਣਿਆਂ ‘ਤੇ ਵੱਡੇ ਹਮਲੇ ਕੀਤੇ। ਇਸ ਨਾਲ ਪੂਰੇ ਈਰਾਨ ‘ਚ ਦਹਿਸ਼ਤ ਫੈਲ ਗਈ। ਜਵਾਬੀ ਕਾਰਵਾਈ ‘ਚ ਈਰਾਨ ਨੇ ਵੀ ਇਜ਼ਰਾਈਲ ‘ਤੇ ਡਰੋਨ ਦਾਗ਼ੇ, ਪਰ ਇਜ਼ਰਾਈਲੀ ਫ਼ੌਜ ਦਾ ਦਾਅਵਾ ਹੈ ਕਿ ਸਾਰੇ ਡਰੋਨ ਡੇਗ ਦਿੱਤੇ ਗਏ ਸਨ ਅਤੇ ਇੱਕ ਵੀ ਇਜ਼ਰਾਈਲੀ ਸਰਹੱਦ ਤੱਕ ਨਹੀਂ ਪਹੁੰਚ ਸਕਿਆ।ਇਸ ਦੇ ਨਾਲ ਹੀ, ਦੋਵਾਂ ਦੇਸ਼ਾਂ ਵਿਚਕਾਰ ਸ਼ੁਰੂ ਹੋਏ ਇਸ ਟਕਰਾਅ ਦਾ ਅਸਰ ਏਅਰਲਾਈਨਾਂ ਦੇ ਕੰਮਕਾਜ ‘ਤੇ ਵੀ ਪਿਆ ਹੈ। ਇਜ਼ਰਾਈਲ, ਈਰਾਨ, ਇਰਾਕ ਤੇ ਜਾਰਡਨ ਨੇ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ। ਏਅਰ ਇੰਡੀਆ ਤੇ ਕਤਰ ਏਅਰਵੇਜ਼ ਸਮੇਤ ਕਈ ਏਅਰਲਾਈਨਾਂ ਨੂੰ ਆਪਣੀਆਂ ਉਡਾਣਾਂ ਜਾਂ ਤਾਂ ਰੱਦ ਕਰਨੀਆਂ ਪਈਆਂ ਜਾਂ ਡਾਇਵਰਟ ਕਰਨੀਆਂ ਪਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button