Breaking NewsD5 specialNewsPunjab

ਆਹ ਹੁੰਦੇ ਨੇ ਜੁਗਾੜੀ,ਵੱਡੇ-ਵੱਡੇ ਇੰਜੀਨੀਅਰ ਕੀਤੇ ਫੇਲ੍ਹ,ਕਾਰ ਦੇ ਇੰਜਣ ਤੋਂ ਬਣਾਤਾ ਮੋਟਰਸਾਈਕਲ

ਜਲੰਧਰ : ਜ਼ਿੰਦਗੀ ‘ਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਕਾਮਯਾਬੀ ਇਨਸਾਨ ਨੂੰ ਜ਼ਰੂਰ ਮਿਲਦੀ ਹੈ ਅਜਿਹਾ ਹੀ ਕੁੱਝ ਕਰ ਦਿਖਾਇਆ ਹੈ ਇਨ੍ਹਾਂ ਨੌਜਵਾਨਾਂ ਨੇ। ਤਸਵੀਰਾਂ ‘ਚ ਨਜ਼ਰ ਆ ਰਹੇ ਨੌਜਵਾਨਾਂ ਨੇ ਘਰ ਬੈਠੇ ਹੀ ਅਜਿਹਾ ਕਾਰਨਾਮਾ ਕੀਤਾ ਹੈ ਜਿਸਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਪਹੁੰਚ ਰਹੇ ਹਨ। ਭੋਗਪੁਰ ਦੇ ਨੇੜਲੇ ਪਿੰਡ ਗੇਹਲੜਾਂ ਦੇ 2 ਨੌਜਵਾਨਾਂ ਨੇ ਲੋਕਡਾਊਨ ਦੌਰਾਨ ਘਰ `ਚ ਬੈਠ ਕੇ ਮਾਰੂਤੀ ਕਾਰ ਦੇ ਇੰਜਣ ਤੋਂ ਇੱਕ ਬਾਈਕ ਤਿਆਰ ਕੀਤੀ ਜੋ ਖਿੱਚ ਦਾ ਕੇਂਦਰ ਬਣੀ ਹੋਈ ਹੈ।

🔴 LIVE 🔴ਸਿੱਧੂ ਦੀ ਬੀਜੇਪੀ ਨਾਲ ਯਾਰੀ ਪਾਉਣ ਦੀ ਤਿਆਰੀ! ਮੋਦੀ ਨੂੰ ਚਿੱਠੀ ਲਿਖ ਕਹੀ ਵੱਡੀ ਗੱਲ!

ਜਾਣਕਾਰੀ ਦਿੰਦਿਆਂ ਨੌਜਵਾਨਾਂ ਨੇ ਦੱਸਿਆ ਕਿ ਘਰ ਵਿੱਚ ਖੜ੍ਹੀ ਪੁਰਾਣੀ ਮਾਰੂਤੀ ਕਾਰ ਦੀ ਮੁਰੰਮਤ ਤੇ ਕਾਫੀ ਖਰਚਾ ਆ ਰਿਹਾ ਸੀ। ਉਸ ਮਾਰੂਤੀ ਕਾਰ ਦੇ ਇੰਜਣ ਤੋਂ ਉਹਨਾਂ ਨੇ ਇੱਕ ਮੋਟਰਸਾਈਕਲ ਤਿਆਰ ਕਰ ਦਿੱਤੀ। ਇਸ ਮੋਟਰਸਾਈਕਲ ਨੂੰ ਬਣਾਉਣ ‘ਚ ਤਕਰੀਬਨ ਇੱਕ ਮਹੀਨੇ ਦਾ ਸਮਾਂ ਲੱਗਾ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਵੀ ਆਪਣੇ ਇਨ੍ਹਾਂ ਬੱਚਿਆਂ ਦੀ ਕਾਬਲੀਅਤ ਉੱਪਰ ਖੁਸ਼ੀ ਜ਼ਾਹਿਰ ਕੀਤੀ ਹੈ। ਜਿੱਥੇ ਪੰਜਾਬ ਦੇ ਨੌਜਵਾਨ ਨਸ਼ੇ ਦੀ ਦਲ ਦਲ ਦੇ ਵਿੱਚ ਫਸ ਚੁੱਕੇ ਹਨ ਉੱਥੇ ਹੀ ਇਹਨਾਂ ਨੌਜਵਾਨਾਂ ਨੇ ਸਮੇਂ ਦੀ ਸਹੀ ਵਰਤੋਂ ਕਰਦਿਆਂ ਨਵੀਂ ਮਿਸਾਲ ਕਾਇਮ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button