Breaking NewsD5 specialNewsSports

‘ਅੰਦਰੂਨੀ ਮਾਮਲਾ?’, ਰਿਹਾਨਾ ਮਾਮਲੇ ‘ਚ ਦਿੱਤੀਆਂ ਜਾ ਰਹੀਆਂ ਦਲੀਲਾਂ ਤੋਂ ਨਾਰਾਜ਼ ਪੰਜਾਬ ਦੇ ਗੇਂਦਬਾਜ਼ ਸੰਦੀਪ ਸ਼ਰਮਾ

ਨਵੀਂ ਦਿੱਲੀ : ਭਾਰਤੀ ਤੇਜ਼ ਗੇਂਦਬਾਜ਼ ਤੇ ਸਨਰਾਈਜ਼ਰਸ ਹੈਦਰਾਬਾਦ ਦੇ ਸਟਾਰ ਗੇਂਦਬਾਜ਼ ਸੰਦੀਪ ਸ਼ਰਮਾ ਨੇ ਦਿੱਲੀ ‘ਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ‘ਚ ਅੱਗੇ ਆਈ ਪੋਪ ਸਟਾਰ ਰਿਹਾਨਾ, ਕਲੀਮੈਕ੍ਸ ਅਕਟਿਵਿਕਸ ਗ੍ਰੇਟਾ ਥੰਬਰਗ ਤੇ ਹੋਰ ਸਲੇਬ੍ਰਿਟੀਜ਼ ਦੀ ਆਲੋਚਨਾ ਕਰਨ ਵਾਲੀਆਂ ਤੇ ਸਵਾਲ ਚੁੱਕੇ ਹਨ। ਇਹ ਸਾਰੇ ਲੋਕਾਂ ਨੇ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਸੰਦੀਪ ਸ਼ਰਮਾ ਇੰਡੀਅਨ ਪ੍ਰੀਮੀਅਰ ਲੀਗ ‘ਚ ਸਨਰਾਈਜ਼ਰਸ ਹੈਦਰਾਬਾਦ ਦਾ ਹਿੱਸਾ ਹਨ। ਸੰਦੀਪ ਨੇ ਰਿਹਾਨਾ ਤੇ ਗ੍ਰੇਟਾ ਦੀ ਆਲੋਚਨਾ ਦੇ ਪਿੱਛੇ ਕੁੱਝ ਸਵਾਲ ਚੁੱਕੇ ਹਨ। ਵੀਰਵਾਰ ਨੂੰ ਟਵਿੱਟਰ ਤੇ ਇਸ ਗੇਂਦਬਾਜ਼ ਨੇ ਲੰਬਾ ਨੋਟ ਲਿਖਿਆ। ਹਾਲਾਂਕਿ,ਬਾਅਦ ‘ਚ ਉਨ੍ਹਾਂ ਨੇ ਆਪਣੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ।

ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਧਮਾਕਾ! ਪੂਰੀ ਤਿਆਰੀ ਨਾਲ ਹਿਲਾਈ ਮੋਦੀ ਸਰਕਾਰ ! ਕੱਲੀ-ਕੱਲੀ ਗੱਲ ਸੁਣਨ ਵਾਲੀ ਐ

ਸੰਦੀਪ ਸ਼ਰਮਾ ਨੇ ਲਿਖਿਆ, ਇਸ ਦਲੀਲ਼ ਦੇ ਨਾਲ ਤਾਂ ਕਿਸੇ ਨੂੰ ਵੀ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਹਰ ਸਥਿਤੀ ਕਿਸੇ ਦਾ ਅੰਦਰੂਨੀ ਮਾਮਲਾ ਹੁੰਦੀ ਹੈ। ਰਿਹਾਨਾ ਨੇ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਤੇ ਦੁਨੀਆ ਨੂੰ ਬੋਲਣ ਤੇ ਉਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ। ਸੰਸਾਰਿਕ ਹਸਤੀਆਂ ਦੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਤੋਂ ਬਾਅਦ ਇਸ ‘ਤੇ ਸਰਕਾਰ ਦੀ ਸਖਤ ਪ੍ਰਤੀਕ੍ਰਿਆ ਆਈ। ਸਰਕਾਰ ਦੀ ਇਸ ਪ੍ਰਤੀਕ੍ਰਿਆ ਨੂੰ ਬਾਲੀਵੁੱਡ ਕਲਾਕਾਰਾਂ ਤੇ ਕ੍ਰਿਕਟਰ ਦਾ ਜੱਮ ਕੇ ਸਮਰਥਨ ਮਿਲਿਆ। ਸਚਿਨ ਤੇਂਦੁਲਕਰ ਤੋਂ ਲੈ ਕੇ ਵਿਰਾਟ ਕੋਹਲੀ ਤੱਕ ਲਗਭਗ ਸਾਰੇ ਕ੍ਰਿਕਟਰਾਂ ਨੇ ਆਪਣੇ ਆਫਿਸ਼ਿਅਲ ਟਵਿੱਟਰ ਹੈਂਡਲ ਤੋਂ ਟਵੀਟ ਕੀਤੇ।

ਸਿੰਘੂ ਬਾਰਡਰ ਤੋਂ ਲਾਪਤਾ ਹੋਏ ਨੌਜਵਾਨ ਦਾ ਮਿਲਿਆ ਸੁਰਾਗ | ਪੂਰੀ ਕਹਾਣੀ ਸੁਣਕੇ ਅੱਖਾਂ ਚੋਂ ਨਹੀਂ ਰੁਕਣੇ ਹੰਝੂ!

ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਅਨਿਲ ਕੁੰਬਲੇ ਅਤੇ ਰਵੀ ਸ਼ਾਸਤਰੀ ਨੇ ‘India Together’ (ਭਾਰਤ ਇਕਜੁੱਟ) ਅਤੇ ‘India Against’ (ਭਾਰਤ ਪ੍ਰਚਾਰ ਦੇ ਵਿਰੁੱਧ) ਹੈਸ਼ਟੈਗਾਂ ਨਾਲ ਟਵੀਟ ਕੀਤਾ ਹੈ। ਭਾਰਤੀ ਸਲੈਬਰਿਟੀਜ਼ ਦੇ ਇੰਡੀਆ ਟੁਗੇਦਰ ਟਵੀਟ ਤੋਂ ਬਾਅਦ ਸੰਦੀਪ ਸ਼ਰਮਾ ਨੇ ਟਵੀਟ ਕਰਦੇ ਹੋਏ ਲਿਖਿਆ, ਬਹੁਤ ਲੋਕ, ਜਿਸ ‘ਚ ਭਾਰਤ ਦਾ ਵਿਦੇਸ਼ ਮੰਤਰਾਲਾ ਵੀ ਸ਼ਾਮਲ ਹੈ, ਹਰਮਨ ਪਿਆਰੇ ਗਾਇਕ ਵੀ ਭਾਰਤੀ ਕਿਸਾਨਾਂ ਦੇ ਸਮਰਥਨ ਦੀ ਆਲੋਚਨਾ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ। ਇਸ ਦਲੀਲ ਤੇ ਜਰਮਨਜ਼ ਤੋਂ ਬਾਹਰ ਵਸਦੇ ਲੋਕਾਂ ਨੂੰ ਨਾਜ਼ੀ ਯੁੱਗ ਵਿੱਚ ਯਹੂਦੀਆਂ ਨਾਲ ਹੋ ਰਹੇ ਅੱਤਿਆਚਾਰਾਂ ਦਾ ਵਿਰੋਧ ਵੀ ਨਹੀਂ ਕਰਨਾ ਚਾਹੀਦਾ ਸੀ।

ਰਾਜ ਸਭਾ ਚੋਂ ਖੇਤੀ ਕਾਨੂੰਨਾਂ ਨਾਲ ਜੁੜੀ ਵੱਡੀ ਖ਼ਬਰ,ਖੇਤੀਬਾੜੀ ਮੰਤਰੀ ਦਾ ਆਇਆ ਵੱਡਾ ਬਿਆਨ,ਜਥੇਬੰਦੀਆਂ ਹੈਰਾਨ!

ਉਸਨੇ ਅੱਗੇ ਲਿਖਿਆ, ਇਸ ਦਲੀਲ ਤੋਂ ਪਾਕਿਸਤਾਨ ਤੋਂ ਬਾਹਰ ਕਿਸੇ ਨੂੰ ਵੀ ਪਾਕਿਸਤਾਨ ‘ਚ ਅਹਿਮਦੀਆਂ, ਹਿੰਦੂਆਂ,ਸਿੱਖਾਂ ਤੇ ਈਸਾਈਆਂ ਦੇ ਅੱਤਿਆਚਾਰ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਹੈ। ਇਸ ਦਲੀਲ ਦੇ ਨਾਲ ਤਾਂ ਭਾਰਤ ਦੇ ਬਾਹਰ ਕਿਸੇ ਨੂੰ ਵੀ ਭਾਰਤ ‘ਚ ਮੁਸਲਮਾਨਾਂ ਤੇ ਹੋਏ ਅੱਤਿਆਚਾਰ ਅਤੇ ਹੋਰ ਅੱਤਿਆਚਾਰ ਜਾਂ 1984 ‘ਚ ਸਿੱਖ ਦੰਗਿਆਂ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button