Breaking NewsD5 specialNewsPunjab

ਆਹ ਗੁਰੂ ਘਰ ਕਿੱਥੋਂ ਦਾ ਐ ? (ਵੀਡੀਓ)

ਹੱਥੋ ਪਾਈ ਤੇ ਖਿੱਚ ਧੂ ਦੀਆਂ ਇਹ ਤਸਵੀਰਾਂ ਗੁਰਦੁਆਰੇ ਦੇ ਅੰਦਰ ਦੀਆਂ ਹਨ। ਜਿਥੇ ਕੁਝ ਕੁ ਲੋਕਾਂ ਵਲੋਂ ਗੁਰੂ ਘਰ ਦੀ ਪਵਿਤਰਤਾ ਦਾ ਅਪਮਾਨ ਕੀਤਾ ਜਾ ਰਿਹਾ। ਇੰਝ ਜਾਪਦਾ ਜਿਵੇਂ ਇਹ ਵਿਅਕਤੀ ਕਿਸੇ ਗੱਲ ਨੂੰ ਲੈ ਕੇ ਗੁਰਦੁਆਰੇ ਦੇ ਅੰਦਰ ਹੀ ਲੜਣਾ ਸ਼ੁਰੂ ਕਰ ਦਿੰਦੇ ਹਨ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਨੀਲੀ ਪੱਗ ਵਾਲਾ ਸਰਦਾਰ ਬੰਦਾ ਇਕ ਪਾਠੀ ਕੋਲੋਂ ਮਾਇਕ ਖਿੱਚ ਕੇ ਦੂਜੇ ਪਾਠੀ ਕੋਲ ਰੱਖ ਦਿੰਦਾ ਪਰ ਐਨਾ ਹੀ ਸਮਾਂ ਸੀ ਤਾਂ ਉਥੇ ਖੜੀ ਮਹਿਲਾ ਵੀ ਆਪਣਾ ਗੁੱਸਾ ਕੱਢਦੀ ਹੈ ਤੇ ਉਸ ਵਿਅਕਤੀ ਨਾਲ ਹੱਥੋ ਪਾਈ ਤੇ ਉਤਰ ਆਉਂਦੀ ਹੈ।

Read Also ਗੁਰੂਘਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੁੱਕਣ ਦਾ ਮਾਮਲਾ

ਗੁਰੂ ਦੀ ਹਜ਼ੂਰੀ ਦਾ ਰਤਾ ਵੀ ਪ੍ਰਵਾਹ ਨਹੀਂ ਕਰਦੀ ਤੇ ਮਾਇਕ ਨੂੰ ਖੋਹ ਕਿ ਦੂਜੇ ਪਾਸੇ ਰੱਖ ਦਿੰਦੀ ਹੈ। ਤਸਵੀਰਾਂ ਦੇਖ ਕੇ ਇੰਝ ਲਗਦਾ ਜਿਵੇਂ ਕਿਸੇ ਪਾਠੀ ਨੂੰ ਲੈ ਕੇ ਲੜਾਈ ਹੁੰਦੀ ਹੋਵੇ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਕਿਥੋਂ ਦੀ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਜਿਵੇਂ ਹੀ ਇਸ ਬਾਰੇ ਕੁਝ ਪਤਾ ਲਗਦਾ ਹੈ ਤਾਂ ਡੀ 5 ਚੈਨਲ ਪੰਜਾਬੀ ਤੁਹਾਨੂੰ ਜਰੂਰ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button