Breaking NewsD5 specialIndiaNewsPoliticsPunjab

ਨਵਜੋਤ ਸਿੱਧੂ ਦੀ 56 ਇੰਚ ਦੀ ਛਾਤੀ! ਹੁਣ ‘ਕੁੱਤਾ’ ਕਹਿ ਕੇ ਪਾਇਆ ਪੁਆੜਾ (ਵੀਡੀਓ)

ਨਵਜੋਤ ਸਿੱਧੂ ਅਤੇ ਵਿਵਾਦ, ਇੰਝ ਲਗਦਾ ਹੈ ਜਿਵੇਂ ਦੋਵਾਂ ਦਾ ਗਹਿਰਾ ਨਾਤਾ ਜੁੜ ਗਿਆ ਹੋਵੇ। ਨਵਜੋਤ ਸਿੱਧੂ ਹਾਲੇ ਕੌਣ ਕੈਪਟਨ ਕਿਹੜਾ ਕੈਪਟਨ ਵਾਲੇ ਵਿਵਾਦ ਚੋਂ ਚੰਗੀ ਤਰ੍ਹਾਂ ਬਾਹਰ ਨਿਕਲੇ ਵੀ ਨਹੀਂ ਸੀ ਕਿ ਇੱਕ ਹੋਰ ਵਿਵਾਦ ਨੇ ਸਿੱਧੂ ਦਾ ਪੱਲਾ ਆ ਫੜਿਆ ਹੈ। ਅਸਲ ਵਿੱਚ ਇਹ ਵਿਵਾਦ ਵੀ ਸਿੱਧੂ ਦੀ ਬੇਬਾਕ ਭਾਸ਼ਾ ਕਾਰਨ ਪੈਦਾ ਹੋਇਆ, ਅਸਲ ਵਿੱਚ ਸਿੱਧੂ ਇਨੀਂ ਦਿਨੀਂ ਰਾਜਸਥਾਨ ਚੋਣਾਂ ਕਾਰਨ ਕਾਂਗਰਸ ਲਈ ਚੋਣ ਪ੍ਰਚਾਰ ‘ਚ ਲੱਗੇ ਹਨ। ਜਿਥੇ ਇੱਕ ਰੈਲੀ ਦੌਰਾਨ ਬੋਲਦਿਆਂ ਨਵਜੋਤ ਸਿੱਧੂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪਹਿਲਾਂ ਚੋਰ ਕਿਹਾ ਅਤੇ ਵਿੱਚ ਉਨ੍ਹਾਂ ਖਿਲਾਫ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ।

Read Also ਨਵਜੋਤ ਸਿੱਧੂ ਦੀ ਗ਼ੈਰ-ਹਾਜ਼ਰੀ ‘ਚ ਵੱਡਾ ਐਲਾਨ, ਅੱਜ ਹੋਏ ਪੰਜਾਬ ਕੈਬਨਿਟ ਦੇ ਫ਼ੈਸਲੇ (ਵੀਡੀਓ)

ਨਵਜੋਤ ਸਿੱਧੂ ਦਾ ਇਹ ਬਿਆਨ ਰਾਜਸਥਾਨ ਦੀ ਰਾਮਗੰਜ ਮੰਡੀ ‘ਚ ਰੈਲੀ ਦੌਰਾਨ ਆਇਆ ਸਿੱਧੂ ਇਸ ਰੈਲੀ ਵਿੱਚ ਕਰੀਬ 4 ਘੰਟੇ ਲੇਟ ਪਹੁੰਚੇ ਪਰ ਜਿਵੇਂ ਹੀ ਪਹੁੰਚੇ ਕੇਂਦਰ ਦੀ ਮੋਦੀ ਸਰਕਾਰ ਤੇ ਬਰਸ ਗਏ। ਬੱਸ ਫਿਰ ਕੀ ਸੀ ਸਿੱਧੂ ਨੇ ਦਾਗ ਦਿੱਤਾ ਇੱਕ ਹੋਰ ਵਿਵਾਦਤ ਬਿਆਨ। ਪਹਿਲਾਂ ਹੀ ਸਿੱਧੂ ਆਪਣੇ ਬੇਬਾਕ ਬੋਲਾਂ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਵਿੱਚ ਫਸਦੇ ਨਜ਼ਰ ਆ ਰਹੇ ਨੇ ਤੇ ਹੁਣ ਸਟੇਜ਼ ਤੇ ਸ਼ਰੇਆਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ ਵਿਵਾਦਤ ਬੋਲ, ਸਿੱਧੂ ਨੂੰ ਕਿੱਥੇ ਕੁ ਲੈ ਕੇ ਜਾਣਗੇ ਦੇਖਣਾ ਲਾਜ਼ਮੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button