Breaking NewsD5 specialNewsPress ReleasePunjabSportsTop News

ਆਲ ਇੰਡੀਆ ਸਿਵਲ ਸਰਵਿਸਜ਼ ਟੂਰਨਾਮੈਂਟ ਦੇ ਹਾਕੀ ਸਮੇਤ ਹੋਰ ਟੀਮਾਂ ਲਈ ਟਰਾਇਲ 13 ਜੂਨ ਤੋਂ

ਚੰਡੀਗੜ੍ਹ: ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ ਕਰਵਾਏ ਜਾਣ ਵਾਲੇ ਹਾਕੀ, ਟੇਬਲ ਟੈਨਿਸ ਤੇ ਵਾਲੀਬਾਲ ਦੇ ਆਲ ਇੰਡੀਆ ਸਿਵਲ ਸਰਵਿਸਜ਼ ਟੂਰਨਾਮੈਂਟ ਲਈ ਟੀਮਾਂ ਦੀ ਚੋਣ ਲਈ ਟਰਾਇਲਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ। ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਜੇਸ਼ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲ ਇੰਡੀਆ ਸਿਵਲ ਸਰਵਿਸਜ਼ ਟੂਰਨਾਮੈਂਟ ਦੇ ਹਾਕੀ (ਪੁਰਸ਼ ਤੇ ਮਹਿਲਾ) ਮੁਕਾਬਲੇ ਭੋਪਾਲ ਵਿਖੇ 21 ਜੂਨ ਤੋਂ 30 ਜੂਨ 2022 ਤੱਕ ਕਰਵਾਏ ਜਾ ਰਹੇ ਹਨ।

ਪੰਜਾਬ ਦੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਦੀ ਚੋਣ ਲਈ ਟਰਾਇਲ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ, ਸੈਕਟਰ-63, ਮੁਹਾਲੀ ਵਿਖੇ 13 ਜੂਨ ਨੂੰ ਸਵੇਰੇ 10 ਵਜੇ ਹੋਣਗੇ। ਇਸੇ ਤਰ੍ਹਾਂ ਟੇਬਲ ਟੈਨਿਸ (ਪੁਰਸ਼ ਤੇ ਮਹਿਲਾ) ਦੇ ਮੁਕਾਬਲੇ ਆਗਰਾ ਵਿਖੇ 24 ਤੋਂ 28 ਜੂਨ ਤੱਕ ਹੋਣਗੇ। ਪੰਜਾਬ ਦੀਆਂ ਟੀਮਾਂ ਦੇ ਟਰਾਇਲ 14 ਜੂਨ ਨੂੰ ਪੋਲੋ ਗਰਾਊਂਡ ਵਿਖੇ ਸਵੇਰੇ 10 ਵਜੇ ਹੋਣਗੇ। ਵਾਲੀਬਾਲ ਦੇ ਮੁਕਾਬਲੇ 24 ਤੋਂ 28 ਜੂਨ ਤੱਕ ਨਵੀਂ ਦਿੱਲੀ ਵਿਖੇ ਹੋਣਗੇ। ਪੰਜਾਬ ਦੀਆਂ ਟੀਮਾਂ ਦੇ ਟਰਾਇਲ 14 ਜੂਨ ਨੂੰ ਪੋਲੋ ਗਰਾਊਂਡ ਵਿਖੇ ਸਵੇਰੇ 10 ਵਜੇ ਹੋਣਗੇ।

ਡਾਇਰੈਕਟਰ ਸ੍ਰੀ ਧੀਮਾਨ ਨੇ ਅੱਗੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਰੱਖਿਆ ਸੇਵਾਵਾਂ/ਨੀਮ ਫ਼ੌਜੀ ਸੰਸਥਾਵਾਂ/ਕੇਂਦਰੀ ਪੁਲਿਸ ਬਲਾਂ/ਪੁਲਿਸ/ਆਰ.ਪੀ.ਐਫ./ਸੀ.ਆਈ.ਐਸ.ਐਫ./ਬੀ.ਐਸ.ਐਫ./ਆਈ.ਟੀ.ਬੀ.ਪੀ./ਐਨ.ਐਸ.ਜੀ. ਆਦਿ ਵਿਭਾਗਾਂ ਦੇ ਮੁਲਾਜ਼ਮ/ਸ਼ਰਤਾਂ ਤਹਿਤ ਕਵਰ ਹੋਣ ਵਾਲੇ ਮੁਲਾਜ਼ਮਾਂ ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ।

ਇਸ ਟੂਰਨਾਮੈਂਟ ਵਿੱਚ ਆਉਣ/ਜਾਣ, ਰਹਿਣ ਅਤੇ ਖਾਣ-ਪੀਣ ਤੇ ਆਉਣ ਵਾਲੇ ਖਰਚੇ ਦੀ ਅਦਾਇਗੀ ਖਿਡਾਰੀ ਵੱਲੋਂ ਨਿੱਜੀ ਤੌਰ ਉਤੇ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button