Breaking NewsD5 specialNewsSportsTop News

ਕੁੱਟਮਾਰ ਇਲਜ਼ਾਮ ‘ਚ ਗੋਲਫਰ ਕਾਬਰੇਰਾ ਨੂੰ ਦੋ ਸਾਲ ਦੀ ਸਜ਼ਾ

ਬਿਊਨਸ ਆਇਰਸ : ਮਾਸਟਰ ਅਤੇ ਅਮਰੀਕੀ ਓਪਨ ਦੇ ਸਾਬਕਾ ਜੇਤੂ ਅਰਜਨਟੀਨਾ ਦੇ ਗੋਲਫਰ ਏਂਜੇਲ ਕਾਬਰੇੇਰਾ ਨੂੰ ਆਪਣੀ ਸਾਬਕਾ ਜੋੜੀਦਾਰ ਨਾਲ ਕੁੱਟਮਾਰ ਦੇ ਆਰੋਪਾਂ ‘ਚ ਦੋ ਸਾਲ ਜ਼ੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਬਿਊਨਸ ਆਇਰਸ ਦੇ ਉੱਤਰ – ਪੱਛਮ ‘ਚ ਸਥਿਤ ਕੋਰਡੋਬਾ ਸੂਬੇ ਦੀ ਇੱਕ ਅਦਾਲਤ ਨੇ 51 ਸਾਲ ਦੇ ਗੋਲਫਰ ਕਾਬਰੇਰਾ ਨੂੰ ਸੇਸਿਲਿਆ ਟੋਰੇਸ ਮਾਨਾ ਨਾਲ ਕੁੱਟਮਾਰ, ਧਮਕਾਉਣ ਅਤੇ ਤੰਗ ਪ੍ਰੇਸਾਨ ਦੇ ਦੋਸ਼ੀ ਪਾਇਆ। ਸੇਸਿਲਿਆ 2016 ਤੋਂ 2018 ਦੇ ਵਿੱਚ ਉਨ੍ਹਾਂ ਦੀ ਜੋੜੀਦਾਰ ਰਹੀ।ਕਾਬਰੇਰਾ ਨੇ ਸੁਣਵਾਈ ਦੌਰਾਨ ਕਿਸੇ ਵੀ ਤਰ੍ਹਾਂ ਦੇ ਗਲਤ ਕੰਮ ਤੋਂ ਇਨਕਾਰ ਕੀਤਾ ਸੀ।

ਚੋਣਾਂ ਤੋਂ ਪਹਿਲਾਂ ਲੱਖੇ ਸਿਧਾਣੇ ਦਾ ਵੱਡਾ ਧਮਾਕਾ!ਸੁਣ ਨੌਜਵਾਨਾਂ ਨੇ ਖਿੱਚੀ ਤਿਆਰੀ!ਸਿਆਸੀ ਆਗੂਆਂ ਨੂੰ ਆਈਆ ਤ੍ਰੇਲੀਆਂ!

ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੀ ਸਜ਼ਾ ਕੱਟਣੀ ਪਵੇਗੀ। ਲੌਰਾ ਬਾਤਿਸਤੇਲੀ ਨੇ ਇੱਕ ਟੀ. ਵੀ. ਚੈਨਲ ਨੂੰ ਦੱਸਿਆ ਕਿ ਉਸਦੀ ਸਥਿਤੀ ਇਸ ਤੋਂ ਵੀ ਜ਼ਿਆਦਾ ਗੁੰਝਲਦਾਰ ਹੈ। ਉਸਦੇ ਵਿਰੁੱਧ ਹੋਰ ਵੀ ਦੋਸ਼ ਹੈ, ਜਿਸ ਦੇ ਲਈ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਹੈ ਤੇ ਹੋਰ ਵੀ ਪੀੜਤ ਹੈ। ਕਾਬਰੇਰਾ ਦੇ ਖਿਲਾਫ ਸਭ ਤੋਂ ਪਹਿਲਾਂ ਸੇਸਿਲਿਆ ਨੇ ਇਲਜ਼ਾਮ ਲਗਾਏ ਸਨ ਜਿਸ ਤੋਂ ਬਾਅਦ ਦੋ ਹੋਰ ਔਰਤਾਂ ਨੇ ਅਜਿਹਾ ਹੀ ਕੀਤਾ। ਇਹ ਗੋਲਫਰ ਜੁਲਾਈ 2020 ‘ਚ ਬਿਨ੍ਹਾਂ ਮਨਜ਼ੂਰੀ ਲਏ ਅਮਰੀਕਾ ਗਿਆ ਜਿਸ ਤੋਂ ਬਾਅਦ ਕੋਰਡੋਬਾ ਸੂਬੇ ਨੂੰ ਉਨ੍ਹਾਂ ਦੀ  ਗ੍ਰਿਫਤਾਰੀ ਦੀ ਅਪੀਲ ਕਰਨੀ ਪਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button