Breaking NewsD5 specialIndiaNewsTop News

ਸ਼੍ਰੀ ਗੰਗਾ ਨਗਰ ‘ਚ ਬੇਕਾਬੂ ਹੋ ਪਲਟੀ ਫੌਜੀਆਂ ਦੀ ਜਿਪਸੀ, 3 ਜਵਾਨ ਜ਼ਿੰਦਾ ਸੜੇ ਅਤੇ 5 ਜ਼ਖ਼ਮੀ

ਸ਼੍ਰੀ ਗੰਗਾ ਨਗਰ  :  ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਦੇ ਸੂਰਤਗੜ੍ਹ ‘ਚ ਦੇਰ ਰਾਤ ਵੱਡੀ ਦੁਰਘਟਨਾ ਵਾਪਰੀ। ਜਿਸ ‘ਚ ਫੌਜ ਦੇ ਤਿੰਨ ਜਵਾਨ ਜ਼ਿੰਦਾ ਸੜ ਗਏ। ਸੂਰਤਗੜ੍ਹ ‘ਚ ਇੰਦਰਾ ਗਾਂਧੀ ਨਹਿਰ ਦੀ 330 ਆਰ.ਡੀ.ਦੇ ਕੋਲ ਫੌਜ ਦੀ ਜਿਪਸੀ ਬੇਕਾਬੂ ਹੋ ਕੇ ਪਲਟ ਗਈ, ਜਿਸ ਤੋਂ ਬਾਅਦ ਗੱਡੀ ‘ਚ ਅੱਗ ਲੱਗ ਗਈ ਅਤੇ ਉਸ ‘ਚ ਸਵਾਰ ਫੌਜ ਦੇ ਤਿੰਨ ਜਵਾਨ ਮੌਕੇ ‘ਤੇ ਹੀ ਜ਼ਿੰਦਾ ਸੜ੍ਹ ਗਏ। ਉਥੇ ਹੀ ਇਸ ਦੁਰਘਟਨਾ ਵਿੱਚ ਪੰਜ ਹੋਰ ਜਵਾਨ ਜਖ਼ਮੀ ਵੀ ਹੋਏ ਹਨ। ਖ਼ਬਰ  ਮੁਤਾਬਕ ਇਹ ਹਾਦਸਾ ਦੇਰ ਰਾਤ ਕਰੀਬ 1 : 00 ਵਜੇ ਵਾਪਰਿਆ।

ਭਾਰਤ ਬੰਦ ਤੋਂ ਪਹਿਲਾਂ ਹੀ ਦਿੱਲੀ ਤੋਂ ਵੱਡੀ ਖੁਸ਼ਖਬਰੀ,ਅਦਾਲਤ ਦਾ ਕਿਸਾਨਾਂ ਦੇ ਹੱਕ ‘ਚ ਆਇਆ ਵੱਡਾ ਫੈਸਲਾ

ਮ੍ਰਿਤਕ ਫੌਜ ਦੇ ਜਵਾਨ ਬਠਿੰਡਾ ਦੀ 47AD ਯੂਨਿਟ ਦੇ ਦੱਸੇ ਜਾ ਰਹੇ ਹਨ ਜੋ ਕਿ ਜੰਗ ਦੀ ਤਿਆਰੀ ਲਈ ਸੂਰਤਗੜ੍ਹ ਆਏ ਹੋਏ ਸਨ। ਘਟਨਾ ਤੋਂ ਬਾਅਦ ਆਸਪਾਸ ਦੇ ਪਿੰਡ ਮਦਦ ਲਈ ਅੱਗੇ ਆਏ ਅਤੇ ਕਿਸੇ ਤਰ੍ਹਾਂ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਪਰ ਉਦੋਂ  ਤੱਕ 3 ਜਵਾਨ ਜ਼ਿੰਦਾ ਸੜ੍ਹ ਚੁੱਕੇ ਸਨ। ਬਾਅਦ ‘ਚ ਮੌਕੇ ‘ਤੇ ਪਹੁੰਚੀ ਪੁਲਿਸ ਦੀ ਮਦਦ ਨਾਲ ਜਖ਼ਮੀ ਜਵਾਨਾਂ ਨੂੰ ਸੂਰਤਗੜ੍ਹ  ਦੇ ਟਰਾਮਾ ਸੈਂਟਰ ‘ਚ ਲਿਆਂਦਾ ਗਿਆ ਜਿੱਥੋਂ ਉਨ੍ਹਾਂ ਨੂੰ ਇਲਾਜ਼ ਤੋਂ ਬਾਅਦ ਸੂਰਤਗੜ੍ਹ ਦੇ ਹੀ ਮਿਲਟਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਸਥਾਨਕ ਥਾਣਾ ਪੁਲਿਸ ਪੂਰੇ ਮਾਮਲੇ ਦੀ ਜਾਂਚ ‘ਚ ਜੁੱਟ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button