PunjabTop News

ਬੀਬੀਆਂ ਦੇ ਹਜ਼ਾਰ ਰੁਪਏ ਵਾਲੇ ਫਾਰਮ ਨੂੰ ਲੈ ਕੇ ਹੋਇਆ ਝਗੜਾ; ਚੱਲੇ ਤੇਜ਼ਧਾਰ ਹਥਿਆਰ- ਤਿੰਨ ਜਖ਼ਮੀ

ਪੁਲਿਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਨਿਮਾਣਾ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਧੜੇ ਦਰਮਿਆਨ ਰੰਜਿਸ਼ ਤਹਿਤ ਹੋਏ ਝਗੜੇ ਵਿੱਚ ਜਿੱਥੇ ਤੇਜ਼ਧਾਰ ਹਥਿਆਰਾਂ ਨਾਲ ਤਿੰਨ ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ। ਉਸਦੇ ਨਾਲ ਨਾਲ ਰੰਜਿਸ਼ ਤਹਿਤ ਹੋਈ ਲੜਾਈ ਦੌਰਾਨ ਗੋਲੀਆਂ ਚਲਾਉਣ ਦਾ ਵੀ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਨਿਮਾਣੇ ਦੇ ਸਰਪੰਚ ਗਗਨਦੀਪ ਸਿੰਘ ਅਤੇ ਜਖਮੀ ਹੋਏ ਵਿੱਕੀ ਮਸੀਹ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਬੀਬੀਆਂ ਦੇ 1000 ਵਾਲੇ ਫਾਰਮ ਭਰੇ ਜਾ ਰਹੇ ਸਨ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉੱਥੇ ਫਾਰਮ ਭਰਨ ਵਾਲੀ ਸਖੀ ਵੱਲੋਂ ਕਿਹਾ ਗਿਆ ਕਿ ਤੁਸੀਂ ਲੋਕਾਂ ਨੇ ਝਾੜੂ ਨੂੰ ਵੋਟਾਂ ਨਹੀਂ ਪਾਈਆਂ ਤੁਹਾਡੇ ਫਾਰਮ ਨਹੀਂ ਭਰੇ ਜਾਣਗੇ ਇਸ ਲਈ ਉਹ ਮੌਕੇ ਤੋਂ ਵਾਪਸ ਆ ਗਏ ਇਸ ਦਰਿਮਿਆਣ ਪਿੰਡ ਦੇ ਹੀ ਦੋ ਬੰਦਿਆਂ ਵੱਲੋਂ ਸਕੂਲ ਵਿੱਚ ਦਾਖਲ ਹੋ ਕੇ ਉਹਨਾਂ ਨਾਲ ਬਦਸਲੂਕੀ ਕੀਤੀ ਇਸ ਤੋਂ ਇਲਾਵਾ 27 ਜੁਲਾਈ ਨੂੰ ਪਿੰਡ ਦੇ ਹੀ ਇੱਕ ਹੋਰ ਕਾਂਗਰਸੀ ਪੰਚ ਨੂੰ ਤੇਜ਼ਧਾਰ ਹਥਿਆਰਾਂ ਨਾਲ ਜਖਮੀ ਕਰ ਦਿੱਤਾ।
ਇਸ ਮੌਕੇ ਵਿੱਕੀ ਮਸੀਹ ਨੇ ਦੱਸਿਆ ਕਿ ਅੱਜ ਜਦੋਂ ਉਹ ਚਾਰ ਜਣੇ ਮੋਟਰਸਾਈਕਲ ਤੇ ਦਿਹਾੜੀ ਲਈ ਨਿਕਲੇ ਤਾਂ ਆਈਟੀਆਈ ਨੈਣੇ ਕੋਟ ਨੇੜੇ ਪਿੱਛੋਂ ਆਈਆਂ ਦੋ ਗੱਡੀਆਂ ਥਾਰ ਅਤੇ ਸਵਿਫਟ ਗੱਡੀ ਵਿੱਚ ਸਵਾਰ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਉਨਾਂ ਦੇ ਦੋ ਸਾਥੀਆਂ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਜਖਮੀ ਕੀਤਾ ।ਇਸ ਤੋਂ ਇਲਾਵਾ ਉਹਨਾਂ ਕੋਲ ਇੱਕ ਬੰਦੂਕ ਅਤੇ ਪਿਸਤੌਲ ਨਾਲ ਕਥਿਤ ਤੌਰ ਤੇ ਦਰਜਨ ਦੇ ਕਰੀਬ ਫਾਇਰ ਵੀ ਕੀਤੇ ਗਏ ਹਨ। ਇਸ ਮੌਕੇ ਪਹੁੰਚੇ ਥਾਣਾ ਕਾਹਨੂੰਵਾਨ ਦੇ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੇ ਹਲਾਤਾਂ ਦਾ ਜਾਇਜ਼ਾ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਹਾਲ ਦੀ ਘੜੀ ਗੋਲੀ ਚੱਲਣ ਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਕਾਂਗਰਸ ਸਮਰਥਕ ਲੋਕਾਂ ਵੱਲੋਂ ਗੋਲੀ ਚਲਾਉਣ ਦਾ ਦਾਅਵਾ ਕੀਤਾ ਇਸ ਤੋਂ ਇਲਾਵਾ ਕੁਝ ਚਸ਼ਮਦੀਦ ਲੋਕਾਂ ਅਤੇ ਨੇੜੇ ਹਾਜ਼ਰ ਲੋਕਾਂ ਨੇ ਵੀ ਗੋਲੀਆਂ ਚੱਲਣ ਦੀ ਪੁਸ਼ਟੀ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button