Breaking NewsD5 specialNewsSportsTop News

ਆਸਟ੍ਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਪਹਿਲਾਂ ਬੱਲੇਬਾਜ਼ੀ ਕਰਣ ਦਾ ਮੌਕਾ

ਨਵੀਂ ਦਿੱਲੀ : ਆਸਟ੍ਰੇਲੀਆ ਦੀ ਕਪਤਾਨ ਮੇਗ ਲੈਨਿੰਗ ਨੇ ਦੂਜੇ ਮਹਿਲਾ ਇੱਕ ਦਿਨਾਂ ਅੰਤਰਰਾਸ਼ਟਰੀ ਕ੍ਰਿਕੇਟ ਮੈਚ ‘ਚ ਸ਼ੁੱਕਰਵਾਰ ਨੂੰ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਭਾਰਤ ਨੇ ਪਹਿਲੇ ਮੈਚ ‘ਚ 9 ਵਿਕੇਟਾਂ ਨਾਲ ਕਰਾਰੀ ਹਾਰ ਝੱਲਣ ਵਾਲੀ ਆਪਣੀ ਟੀਮ ‘ਚ ਇੱਕ ਬਦਲਾਅ ਕੀਤਾ ਹੈ। ਉਸਨੇ ਸਰੇਹ ਰਾਣਾ ਦੀ ਜਗ੍ਹਾ ਰਾਜੇਸ਼ਵਰੀ ਗਾਇਕਵਾੜ ਨੂੰ ਅੰਤਿਮ ਗਿਆਰਾ ‘ਚ ਰੱਖਿਆ ਹੈ।

SHO ਨੇ ਡਿਪਟੀ ਮੇਅਰ ਦੇ ਮਾਰਿਆ ਸੀ ਥੱਪੜ, ਪਿਆ ਮਹਿੰਗਾ, ਵੱਡੀ ਕਾਰਵਾਈ D5 Channel Punjabi

ਆਸਟ੍ਰੇਲੀਆ ਨੂੰ ਆਪਣੀ ਟੀਮ ‘ਚ ਇੱਕ ਬਦਲਾਅ ਕਰਨ ਲਈ ਮਜ਼ਬੂਰ ਹੋਣਾ ਪਿਆ। ਪਿਛਲੇ ਮੈਚ ‘ਚ ਨਾਬਾਦ 93 ਦੌੜਾਂ ਬਣਾਉਣ ਵਾਲੀ ਰਾਚੇਲ ਹੇਂਸ ਜ਼ਖਮੀ ਹੋਣ ਦੇ ਕਾਰਨ ਇਸ ਮੈਚ ‘ਚ ਨਹੀਂ ਖੇਡ ਸਕੇਗੀ। ਉਨ੍ਹਾਂ ਦੀ ਜਗ੍ਹਾ ਨਿਕੋਲਾ ਕੈਰੀ ਨੂੰ ਅੰਤਿਮ ਗਿਆਰਾ ‘ਚ ਸ਼ਾਮਿਲ ਕੀਤਾ ਗਿਆ ਹੈ। ਆਸਟ੍ਰੇਲੀਆ 3 ਮੈਚਾਂ ਦੀ ਸੀਰੀਜ਼ ‘ਚ ਅਜੇ 1 – 0 ਨਾਲ ਅੱਗੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button