Breaking NewsD5 specialIndiaNews

ਆਪਣੀ ਮਾਂ ਨੂੰ ਮਿਲਣ ਦਿੱਲੀ ਤੋਂ ਇਕੱਲਾ ਬੈਂਗਲੁਰੂ ਪਹੁੰਚ ਗਿਆ 5 ਸਾਲਾ ਮਾਸੂਮ

ਨਵੀਂ ਦਿੱਲੀ : ਆਪਣਿਆਂ ਨੂੰ ਮਿਲਣ ਦਾ ਲੰਬਾ ਇੰਤਜਾਰ ਆਖ਼ਿਰਕਾਰ ਅੱਜ ਖਤਮ ਹੋ ਗਿਆ। ਕੋਰੋਨਾ ਵਾਇਰਸ ‘ਕੋਵਿਡ – 19 ਦੇ ਮੱਦੇਨਜ਼ਰ ਲਾਗੂ ਦੇਸ਼ ਵਿਆਪੀ ਲਾਕਡਾਊਨ ਦੇ ਕਾਰਨ ਦੋ ਮਹੀਨੇ ਤੱਕ ਮੁਲਤਵੀ ਰਹਿਣ ਤੋਂ ਬਾਅਦ ਘਰੇਲੂ ਜਹਾਜ਼ਾਂ ਦੀ ਆਵਾਜਾਈ ਅੱਜ ਦੁਬਾਰਾ ਸ਼ੁਰੂ ਹੋ ਗਈ। ਅਜਿਹੇ ਵਿੱਚ ਵੱਖ ਵੱਖ ਰਾਜਾਂ ‘ਚ ਫਸੇ ਲੋਕ ਆਪਣੇ ਘਰ ਦੇ ਵੱਲ ਨਿਕਲ ਪਏ ਹਨ। ਜਿੱਥੇ ਲੋਕ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਏਅਰਪੋਰਟ ‘ਤੇ ਪਹੁੰਚ ਰਹੇ ਸਨ ਤਾਂ ਉਥੇ ਹੀ ਇੱਕ 5 ਸਾਲ ਦਾ ਬੱਚਾ ਇਕੱਲਾ ਹੀ ਸਫਰ ਲਈ ਨਿਕਲਿਆ ਸੀ।

CORONA ਦੀ ਸਥਿਤੀ ‘ਚ CAPTAIN AMARINDER SINGH ਦਾ ਇੱਕ ਹੋਰ ਵੱਡਾ ਬਿਆਨ ! D5 Channel Punjabi

ਇਸ ਬਹਾਦੁਰ ਬੱਚੇ ਦਾ ਨਾਮ ਹੈ ਵਿਹਾਨ ਸ਼ਰਮਾ ਜੋ 3 ਮਹੀਨੇ ਤੋਂ ਆਪਣੀ ਮਾਂ ਤੋਂ ਦੂਰ ਰਹਿ ਰਿਹਾ ਸੀ। ਉਹ ਆਪਣੇ ਦਾਦਾ ਦਾਦੀ ਨੂੰ ਮਿਲਣ ਦਿੱਲੀ ਗਿਆ ਸੀ ਪਰ ਲਾਕਡਾਉਨ ਦੇ ਚੱਲਦਿਆਂ ਉਹ ਉਥੇ ਹੀ ਫਸ ਗਿਆ ਸੀ। ਹੁਣ ਹਵਾਈ ਸੇਵਾ ਸ਼ੁਰੂ ਹੁੰਦੇ ਹੀ ਉਹ ਦਿੱਲੀ ਤੋਂ ਇਕੱਲਾ ਬੈਂਗਲੁਰੂ ਆ ਗਿਆ। ਇਸ ਮਾਸੂਮ ਬੱਚੇ ਨੂੰ ਸਪੈਸ਼ਲ ਕੈਟੇਗਰੀ ਦੇ ਯਾਤਰੀ ਦੇ ਰੂਪ ਵਿੱਚ ਲਿਆਂਦਾ ਗਿਆ।

Big Breaking- DSP Balwinder Sekhon ਦੀਆਂ ਵਧੀਆਂ ਮੁਸ਼ਕਿਲਾਂ, ਹੁਣ MLA ਨਾਲ ਪਿਆ ਪੰਗਾ, ਪਰਚਾ ਦਰਜ਼

ਬੈਂਗਲੁਰੂ ਪੁੱਜਣ ‘ਤੇ ਵਿਹਾਨ ਦੀ ਮਾਂ ਉਸਨੂੰ ਲੈਣ ਆਈ। ਫਲਾਇਟ ਅਟੈਡੈਂਟ ਨੇ ਜਦੋਂ ਬੱਚੇ ਨੂੰ ਉਨ੍ਹਾਂ ਨੂੰ ਸੌਂਪਿਆ ਤਾਂ ਉਹ ਭਾਵੁਕ ਹੋ ਗਈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਸਾਵਧਾਨੀ ਵਰਤਦੇ ਹੋਏ ਵਿਹਾਨ ਨੂੰ ਗਲੇ ਨਹੀਂ ਲਗਾਇਆ। ਇਸ ਮਾਸੂਮ ਦੀ ਹਿੰਮਤ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ। ਵਿਹਾਨ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਉਹ ਆਪਣੀ ਮਾਂ ਨੂੰ ਮਿਲਕੇ ਬਹੁਤ ਖੁਸ਼ ਦਿਖਾਈ ਦੇ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button