Breaking NewsD5 specialIndiaNewsPoliticsPunjab

ਅੱਧੀ ਰਾਤ ਰੁੱਸੇ ਅਕਾਲੀਆਂ ਨੂੰ ਮਨਾਉਣ ਪੁੱਜੇ Bikram Majithia, ਕਰਵਾਈ ਵਾਪਸੀ

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਕਾਲੀ ਆਗੂਆਂ ਦਾ ਰੁਸਣਾ ਮਨਾਉਣਾ ਜਾਰੀ ਹੈ। ਇਸੇ ਦੇ ਮੱਦੇਨਜ਼ਰ ਬਿਕਰਮ ਸਿੰਗ ਮਜੀਠੀਆ ਦੇ ਵੱਲੋਂ ਅੱਧੀ ਰਾਤ ਪਟਿਆਲਾ ਪਹੁੰਚ ਕੇ ਰੁੱਸੇ ਗਏ ਆਗੂਆਂ ਨੂੰ ਮਨਾਇਆ ਗਿਆ। ਦਰਅਸਲ ਬੀਤੇ ਦਿਨੀਂ ਪਟਿਆਲਾ ਦੇ ਕੁਝ ਸੀਨੀਅਰ ਅਕਾਲੀ ਆਗੂਆਂ ਦੇ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ।

ਅੱਧੀ ਰਾਤ ਰੁੱਸੇ ਅਕਾਲੀਆਂ ਨੂੰ ਮਨਾਉਣ ਪੁੱਜੇ Bikram Majithia, ਕਰਵਾਈ ਵਾਪਸੀ (Video)

ਜਿਸਤੋਂ ਬਾਅਦ ਤੁਰੰਤ ਅਕਾਲੀ ਦਲ ਵੱਲੋਂ ਐਕਸਨ ਲੈਂਦਿਆਂ ਬਿਕਰਮ ਸਿੰਘ ਮਜੀਠੀਆ, ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਮਨਾਇਆ ਅਤੇ ਭਰੋਸਾ ਦਿੱਤਾ ਕਿ ਰੁੱਸੇ ਹੋਏ ਅਕਾਲੀ ਮੰਨ ਗਏ ਹਨ ਅਤੇ ਉਨ੍ਹਾਂ ਨਾਲ ਚੱਲਣ ਲਈ ਤਿਆਰ ਹਨ।

ਢੱਡਰੀਆਂ ਵਾਲੇ ਦਾ ਵੱਡਾ ਐਲਾਨ ,ਕਹਿੰਦਾ ‘ਜੇ ਹਿੰਮਤ ਹੈ ਤਾਂ ਆਜੋ’ ,ਬੜ੍ਹਕ ਮਾਰਕੇ ਵਿਰੋਧੀ ਲਾਤੇ ਕੰਬਣ

ਉੱਥੇ ਹੀ ਰੁੱਸੇ ਅਕਾਲੀ ਆਗੂ ਰਣਧੀਰ ਸਿੰਘ ਰੱਖੜਾ ਨੇ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਉਹ ਪਾਰਟੀ ਲਈ ਕੰਮ ਕਰਨਗੇ। ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ ਸੀ ਸਗੋਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button