
ਜੰਗਬੰਦੀ ਦੀ ਉਲੰਘਣਾ ਕਰਦੇ ਹੋਏ, ਪਾਕਿਸਤਾਨ ਨੇ ਬੀਤੀ ਦੇਰ ਰਾਤ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਫਿਰ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜ ਨੇ ਕੰਟਰੋਲ ਰੇਖਾ (ਐਲਓਸੀ) ਦੇ ਨੇੜੇ ਰਾਜੌਰੀ, ਅਖਨੂਰ ਅਤੇ ਸਾਂਬਾ ਕਸਬਿਆਂ ‘ਤੇ ਗੋਲਾਬਾਰੀ ਕੀਤੀ। ਇਸ ਤੋਂ ਇਲਾਵਾ ਸ੍ਰੀਨਗਰ, ਊਧਮਪੁਰ ਅਤੇ ਜੰਮੂ ਵਿੱਚ ਵੀ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਜਿਵੇਂ ਹੀ ਸਵੇਰ ਹੋਈ, ਸਰਹੱਦ ‘ਤੇ ਸਥਿਤੀ ਹੁਣ ਆਮ ਜਾਪ ਰਹੀ ਹੈ। ਸਾਰੇ ਸਰਹੱਦੀ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਲਗਾਈ ਗਈ ਬਲੈਕਆਊਟ ਹੁਣ ਹਟਾ ਦਿੱਤੀ ਗਈ ਹੈ। ਹਾਲਾਂਕਿ, ਭਾਰਤੀ ਸੈਨਿਕ ਪਾਕਿਸਤਾਨ ਦੀ ਕਿਸੇ ਵੀ ਕਾਰਵਾਈ ਦਾ ਢੁਕਵਾਂ ਜਵਾਬ ਦੇਣ ਲਈ ਸਰਹੱਦ ‘ਤੇ ਚੌਕਸ ਖੜ੍ਹੇ ਹਨ।ਭਾਰਤ ਤੇ ਪਾਕਿਸਤਾਨ ਤਣਾਅ ਵਿਚਾਲੇ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਵੇਰੇ ਕਰੀਬ ਸਾਢੇ ਪੰਜ ਵਜੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ, ਪਰ ਜ਼ਿਲ੍ਹਾ ਰੈੱਡ ਅਲਰਟ ‘ਤੇ ਹੈ। ਨਾਗਰਿਕਾਂ ਨੂੰ ਬਾਹਰ ਨਾ ਨਿਕਲਣ, ਘਰ ਦੇ ਅੰਦਰ ਰਹਿਣ ਅਤੇ ਖਿੜਕੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾਂਦੀ ਹੈ। ਉਹਨਾਂ ਨੇ ਲੋਕਾਂ ਨੂੰ ਅਜਿਹੇ ਮਾਹੌਲ ਵਿੱਚ ਸ਼ਾਂਤ ਰਹਿਣ ਅਤੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.