Breaking NewsD5 specialIndiaNewsPunjab

ਕੁੱਤਾ ਅੰਨ੍ਹਾ ਹੋਇਆ ਤਾਂ ਮਾਲਕ ਨੇ ਸੜਕ ‘ਤੇ ਛੱਡਿਆ, ਪਰ ਰੱਬ ਨੂੰ ਸਭ ਨਜ਼ਰ ਆਉਂਦੈ ਜਾਨਵਰ ਲੋਕੋ

ਜਲੰਧਰ : ਵੇਖਣ ‘ਚ ਤਾਂ ਇਹ ਕੁੱਤਾ ਆਮ ਲੱਗਦਾ ਹੈ ਪਰ ਇਸ ਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ। ਜਿਸ ਕਾਰਨ ਇਸ ਮੰਦਭਾਗੇ ਕੁੱਤੇ ਨੂੰ ਕੋਈ ਲਾਵਾਰਿਸ ਛੱਡ ਕੇ ਚਲਾ ਗਿਆ। ਉਹ ਕਹਿੰਦੇ ਨੇ ਕਿ ਰੱਬ ਕਿਸੇ ਨਾ ਕਿਸੇ ਜ਼ਰੀਏ ਮਦਦ ਪਹੁੰਚਾ ਹੀ ਦਿੰਦਾ ਹੈ। ਕੁਝ ਅਜਿਹਾ ਹੀ ਹੋਇਆ ਇਸ ਲੈਬਰਾ ਕੁੱਤੇ ਦੇ ਨਾਲ। ਜਦੋਂ ਸਾਬਕਾ ਹਾਕੀ ਖਿਡਾਰੀ ਤੇ ਰੇਲਵੇ `ਚ ਬਤੌਰ ਟਿਕਟ ਇੰਸਪੈਕਟਰ ਕੰਮ ਕਰਦੇ ਜਸਜੀਤ ਸਿੰਘ ਕੁਲਾਰ ਨੂੰ ਇਹ ਕੁੱਤਾ ਰਾਸਤੇ ‘ਚ ਮਿਲਿਆ। ਕੁਲਾਰ ਜਲੰਧਰ ਦੇ ਕਿਸੇ ਪਿੰਡ ‘ਚ ਆਪਣੇ ਨਿੱਜੀ ਕੰਮ ਜਾ ਰਹੇ ਸੀ ਤਾਂ ਰਾਸਤੇ ‘ਚ ਕਈ ਗੱਡੀਆਂ ਨਾਲ ਟਕਰਾਉਂਦਾ ਇਹ ਕੁੱਤਾ ਇਕ ਸਾਈਕਲ ਨਾਲ ਜਾ ਟਕਰਾਇਆ।

ਸਵੇਰੇ ਸਵੇਰੇ ਸੁਣੋ ਵਿਦਿਆਰਥੀਆਂ ਲਈ ਖ਼ੁਸ਼ਖਬਰੀ, ਅਧਿਆਪਕ ਤੇ ਮਾਪੇ ਵੀ ਨੋਟ ਕਰਨ | Punjab | Students

ਜਿਸ ਨੂੰ ਕੁਲਾਰ ਆਪਣੇ ਨਾਲ ਆਪਣੇ ਘਰ ਲੈ ਆਏ ਤੇ ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਵੀਡੀਓ ਦੇਖ ਕੇ ਦਿੱਲੀ ਦੀ ਆਸ਼ਿਕਾ ਕੁੱਤੇ ਨੂੰ ਅਡਾਪਟ ਕਰਨ ਲਈ ਜਲੰਧਰ ਪਹੁੰਚੀ। ਆਉਣ ਜਾਣ ਦਾ ਖਰਚਾ ਆਪਣੇ ਪੱਲਿਉਂ ਕਰਕੇ ਜਲੰਧਰ ਪਹੁੰਚੀ ਆਸ਼ਿਕਾ ਨੇ ਕੋਰੋਨਾ ਦੀ ਪ੍ਰਵਾਹ ਕੀਤੇ ਬਗ਼ੈਰ ਕੁੱਤੇ ਦੀ ਦੇਖਭਾਲ ਦਾ ਜਿੰਮਾ ਲਿਆ। ਆਸ਼ਿਕਾ ਤੇ ਕੁਲਾਰ ਦੀ ਇਹ ਕਹਾਣੀ ਇਨਸਾਨੀਅਤ ਦੀ ਮਿਸਾਲ ਹੈ। ਜਿੰਨਾਂ ਲੋਕਾਂ ਨੇ ਇਸ ਕੁੱਤੇ ਨੂੰ ਰਾਹ ਪੈਂਡੇ ‘ਚ ਛੱਡਿਆ ਉਹਨਾਂ ਦੀ ਕੀ ਮਜਬੂਰੀ ਹੋਵੇਗੀ ਇਹ ਤਾਂ ਰੱਬ ਹੀ ਜਾਣਦਾ ਹੈ ਪਰ ਇਸ ਤਰ੍ਹਾਂ ਜਾਨਵਰਾਂ ਨਾਲ ਜਾਨਵਰਾਂ ਵਰਗਾ ਸਲੂਕ ਕਰਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਹੈ। ਸਲਾਮ ਹੈ ਆਸ਼ਿਕਾ ਨੂੰ ਜਿਸ ਨੇ ਇਸ ਕੁੱਤੇ ਦੀ ਸਾਂਭ ਸੰਭਾਲ ਕਰਨ ਲਈ ਹੰਭਲਾ ਮਾਰਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button