Breaking NewsD5 specialIndiaNewsPunjabTop News

ਦਿੱਲੀ ਤੋਂ ਬਾਅਦ CM Arvind Kejriwal ਨੂੰ ਮਿਲਣ ਅੰਮ੍ਰਿਤਸਰ ਪੁੱਜੇ Raja Warring, ਮੰਗ ਰਹੇ ਨੇ ਮੁਲਾਕਾਤ ਦਾ ਸਮਾਂ

ਅੰਮ੍ਰਿਤਸਰ : ਪੰਜਾਬ ਦੀਆਂ ਬੱਸਾਂ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਅੱਜ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਿੱਲੀ ਤੋਂ ਅੰਮ੍ਰਿਤਸਰ ਪਹੁੰਚ ਗਏ ਹਨ। ਦੱਸ ਦਈਏ ਕਿ ਬੀਤੇ ਦਿਨ ਰਾਜਾ ਵੜਿੰਗ ਕੇਜਰੀਵਾਲ ਦੇ ਘਰ ਦਿੱਲੀ ਉਨ੍ਹਾਂ ਨੂੰ ਮਿਲਣ ਪੁੱਜੇ ਸਨ ਪਰ ਉੱਥੇ ਉਨ੍ਹਾਂ ਦੀ ਮੁਲਾਕਾਤ ਨਹੀਂ ਸਕੀ। ਜਿਸ ਤੋਂ ਬਾਅਦ ਅੱਜ ਉਹ ਅੰਮ੍ਰਿਤਸਰ ਦੇ ਹਯਾਤ ਹੋਟਲ ‘ਚ ਪੁੱਜੇ ਹਨ ਅਤੇ ਕੇਜਰੀਵਾਲ ਤੋਂ ਮਿਲਣ ਲਈ ਸਮਾਂ ਮੰਗ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਕੇਜਰੀਵਾਲ ਨੂੰ 13 ਚਿੱਠੀਆਂ ਲਿਖ ਚੁੱਕਿਆ ਹਾਂ ਪਰ ਮੈਂ ਉਨ੍ਹਾਂ ਦੇ ਵਰਗਾ ਹੰਕਾਰੀ ਸੀਐਮ ਨਹੀਂ ਦੇਖਿਆ।

ਕੇਜਰੀਵਾਲ ਦੀ ਨਵੀਂ ਗਰੰਟੀ, ਪੰਜਾਬ ਵਾਸੀਆਂ ਲਈ ਐਲਾਨ, ਸੁਣਾਈ ਖੁਸ਼ਖ਼ਬਰੀ D5 Channel Punjabi

ਉਥੇ ਹੀ ਅਰਵਿੰਦ ਕੇਜਰੀਵਾਲ ਇਨੀਂ ਦਿਨੀਂ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਹਨ। ਕੱਲ੍ਹ ਉਹ ਗੁਰਦਾਸਪੁਰ ‘ਚ ਸਨ ਅਤੇ ਅੱਜ ਉਹ ਅੰਮ੍ਰਿਤਸਰ ‘ਚ ਰੁਕਣਗੇ। ਦੱਸ ਦਈਏ ਕਿ ਰਾਜਾ ਵੜਿੰਗ ਕੇਜਰੀਵਾਲ ਦੇ ਘਰ ਦੇ ਬਾਹਰ ਬੱਸਾਂ ਦੇ ਮੁੱਦੇ ‘ਤੇ ਗੱਲ ਕਰਨ ਪੁੱਜੇ ਸਨ ਇਸ ਦੌਰਾਨ ਉਨ੍ਹਾਂ ਨੇ ਸਵਾਲ ਚੁੱਕਦੇ ਹੋਏ ਕਿਹਾ ਕਿ ਆਖਿਰ ਕੇਜਰੀਵਾਲ ਦੀ ਬਾਦਲ ਪਰਿਵਾਰ ਦੇ ਨਾਲ ਅਜਿਹੀ ਕੀ ਸਾਂਝ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਹਵਾਈ ਅੱਡੇ ‘ਤੇ ਨਹੀਂ ਜਾਣ ਦਿੱਤਾ ਜਾਂਦਾ ਹੈ ਅਤੇ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਹਵਾਈ ਅੱਡੇ ਤੱਕ ਜਾਣ ਦੀ ਖੁੱਲ੍ਹੀ ਇਜ਼ਾਜਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button