PunjabTop News

”ਅੱਠ ਘੰਟੇ ਦੀ ਡੂੰਘੀ ਨੀਂਦ ਸਿਹਤਮੰਦ ਰਹਿਣ ਲਈ ਜ਼ਰੂਰੀ”

ਕਪੂਰਥਲਾ  (ਅਵਤਾਰ ਸਿੰਘ ਭੰਵਰਾ) : ਭੋਜਨ ਦਿਵਸ ਦੇ ਮੌਕੇ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ “ਸਿਹਤਮੰਦ ਖੁਰਾਕ ਸਹੀ ਸੰਤੁਲਨ ਦੀ ਪ੍ਰਾਪਤੀ” ਬਾਰੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 100 ਤੋਂ ਵੱਧ ਪੰਜਾਬ ਦੇ ਵੱਖ—ਵੱਖ ਸਕੂਲਾਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਵਿਸ਼ਵ ਭੋਜਨ ਦਿਵਸ 202 ਦਾ ਥੀਮ “ਕਿਸੇ ਨੂੰ ਪਿੱਛੇ ਨਾ ਛੱਡੋ” ਹੈ।

ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਹਾਜ਼ਰ ਵਿਦਿਆਰਥੀਆਂ ਅਤੇ ਅਧਿਅਪਕਾ ਦਾ ਸਵਾਗਤ ਕਰਦਿਆਂ ਦੱਸਿਆ ਕਿ ਅੱਜ ਦਾ ਦਿਨ 1945 ਵਿਚ ਸਥਾਪਿਤ ਸੰਯੁਕਤ ਰਾਸ਼ਟਰ ਦੀ ਭੋਜਨ ਅਤੇ ਖੇਤੀਬਾੜੀ ਸੰਸਥਾਂ (ਐਫ਼.ਏ.ਓ) ਦੀ ਵਰਹੇਗੰਡ ਦੇ ਤੌਰ ‘ਤੇ ਮਨਾਇਆ ਜਾਂਦਾ ਹੈ ਜੋ ਕਿ ਦੁਨੀਆਂ ਵਿਚੋਂ ਭੁੱਖ ਨੂੰ ਜੜੋਂ ਖਤਮ ਕਰਨ ਲਈ ਯਤਨਸ਼ੀਲ ਹੈ ।ਉਨਾਂ ਕਿਹਾ ਕਿ ਇਸ ਸੰਸਥਾਂ ਦਾ ਇਹ ਮੰਨਣਾ ਹੈ ਕਿ ਆਪਣੀ ਸਰੀਰਕ ਅਤੇ ਮਾਨਸਿਕ ਸਮਰੱਥਾ ਨੂੰ ਵਿਕਸਿਤ ਕਰਨ ਲਈ ਭੁੱਖ ਅਤੇ ਕੁਪੋਸ਼ਣ ਤੋਂ ਮੁਕਤੀ ਹਰੇਕ ਮਨੁੱਖ ਦਾ ਅਧਿਕਾਰ ਹੈ।

ਇਸ ਵਿਸ਼ਵ ਵਿਆਪੀ ਭੁਖ ਨੂੰ ਮਿਟਾਉਣ ਲਈ ਸਮੂਹਿਕ ਯਤਨ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਾਵੇ ਸੰਸਾਰ ਵਿਚ ਲੋੜੀਂਦੇ ਭੋਜਨ ਦਾ ਉਤਪਾਦਨ ਹੁੰਦਾ ਹੈ ਪਰ ਫ਼ਿਰ ਵੀ 828 ਮਿਲੀਆਨ ਲੋਕ ਅਜੇ ਵੀ ਭੁਖ ਨਾਲ ਜੂਝ ਰਹੇ ਹਨ ਜੋ ਵਿਸ਼ਵ ਦੀ ਅਬਾਦੀ ਦਾ 10 ਫ਼ੀਸਦ ਹਿੱਸਾ ਹਨ। ਜ਼ੀਰੋ ਹੰਗਰ ਸਥਾਈ ਵਿਕਾਸ ਦੇ ਟੀਚੇ ਤੋਂ ਅਸੀਂ ਅਜੇ ਵੀ ਬਹੁਤ ਪਿੱਛੇ ਹਾਂ। ਵਿਸ਼ਵ ਭੋਜਨ ਦਿਵਸ 2022 ਦਾ ਥੀਮ “ਕਿਸੇ ਨੂੰ ਪਿੱਛੇ ਨਾ ਛੱਡੋਂ ਇਸ ਅਨੁਸਾਰ ਹੈ ਪਰ ਉਪਲਬੱਧਤਾ,ਸਰੱਖਿਅਤ ਅਤੇ ਪੌਸ਼ਟਿਕ ਭੋਜਨ ਮਹੱਤਵਪੂਰਨ ਪਹਿਲੂ ਹਨ ਜਿਹਨਾਂ ਪ੍ਰਤੀ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਸੁਰੱਖਿਅਤ ਭੋਜਨ ਦੇ ਉਤਾਪਦਨ, ਖਪਤ ਦੇ ਤੁਰੰਤ ਅਤੇ ਲੰਬੇ ਸਮੇਂ ਲਈ ਲੋਕਾਂ ਅਤੇ ਧਰਤੀ ਨੂੰ ਬਹੁਤ ਲਾਭ ਹਨ। ਸਿਹਤਮੰਦ ਭੋਜਨ ਅਤੇ ਸਿਹਤਮੰਦ ਮਾਵਾਂ ਇਕ ਤੰਦਰੁਸਤ ਭਵਿੱਖ ਦੀ ਅਗਲੀ ਪੀੜ੍ਹੀ ਦੇ ਸਿਹਤਮੰਦ ਹੋਣ ਦੀ ਅਗਵਾਈ ਕਰਦੇ ਹਨ। ਉਨ੍ਹਾਂ ਕਿਹਾ ਅੱਜ ਦਾ ਦਿਨ ਸਿਹਤਮੰਦ ਖੁਰਾਕ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਅਤੇ ਕਦਮ ਚੁੱਕਣ ਵੱਲ ਉਤਸ਼ਾਹ ਪੈਦਾ ਕਰਨ ਦੇ ਆਸ਼ੇ ਨਾਲ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਅਸੀਂ ਸੰਸਾਰ ਨੂੰ ਬੇਹਤਰ ਬਣਾਉਣ ਲਈ ਭਾਵੇਂ ਬੇਤਹਾਸ਼ਾ ਤਰੱਕੀ ਕੀਤੀ ਹੈ ਪਰ ਅਜੇ ਦੁਨੀਆਂ ਵਿਚ ਲੱਖ ਲੋਕ ਅਜਿਹੇ ਹਨ ਜਿਹੜੇ ਪੌਸ਼ਟਿਕ ਤੇ ਸਿਹਤਮੰਦ ਖੁਰਾਕ ਨਹੀਂ ਲੈ ਸਕਦੇ, ਉਹ ਭੋਜਨ ਦੀ ਅਸੁਰੱਖਿਆ ਅਤੇ ਕੁਪੋਸ਼ਣ ਦੇ ਖਤਰਿਆਂ ਨਾਲ ਜੂਝ ਰਹੇ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫ਼ੂਡ ਐਂਡ ਨਿਊਟ੍ਰੇਸ਼ਨ ਵਿਭਾਗ ਦੀ ਮੁਖੀ ਪ੍ਰੋਫ਼ੈਸਰ ਡਾ. ਕਿਰਨ ਬੈਂਸ ਇਕ ਮੁਖ ਬੁਲਾਰੇ ਵਜੋਂ ਹਾਜ਼ਰ ਹੋਏ। ਆਪਣੇ ਲੈਕਚਰ ਦੌਰਾਨ ਡਾ. ਬੈਂਸ ਨੇ ਦੱਸਿਆ ਨੌਜਵਾਨਾਂ ਦੀ ਅਬਾਦੀ ਦਾ ਵੱਧ ਰਿਹਾ ਅਨੁਪਾਤ ਜਿੱਥੇ ਘੱਟ ਕਸਰਤ ਕਰਦਾ ਹੈ ਉੱਥੇ ਜੰਕ ਅਤੇ ਅਲਟਰਾ ਪ੍ਰੋਸੈਸਡ ਫ਼ੂਡ ਜਿਆਦਾ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਦੀ ਪਹਿਲੀ ਪੀੜ੍ਹੀ ਨੂੰ ਹੀ ਦੇਖ ਲਈਏ ਜੋ ਸ਼ੱਕਰ ਰੋਗ (ਡਾਇਬਟੀ ਟਾਈਪ-2) ਅਤੇ ਭਾਰ ਵਧਣ ਦੇ ਕਾਰਨ ਆਪਣੇ ਮਾਪਿਆਂ ਤੋਂ ਘੱਟ ਸਮੇਂ ਦੀ ਜ਼ਿੰਦਗੀ ਭੋਗਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਚੰਗੀ ਸਿਹਤ ਲਈ ਅੱਠ ਘੰਟਿਆਂ ਦੀ ਡੂੰਘੀ ਨੀਂਦ ਬਹੁਤ ਜ਼ਰੂਰੀ ਹੈ। ਕੁਦਰਤ ਨੇ ਦਿਨ ਤੇ ਰਾਤ ਚੱਕਰ ਸਾਡੇ ਸਾਰਿਆਂ ਲਈ ਹੀ ਬਣਾਇਆ ਹੈ ਚਾਹੇ ਤੁਸੀਂ ਨੌਜਵਾਨ ਹੋ ਜਾਂ ਬਜੁਰਗ। ਜ਼ੰਕ ਫ਼ੂਡ ਤੋਂ ਬਚਣ ਦੀ ਆਦਤ ਤੁਹਾਡੇ ਪੋਸ਼ਣ ਅਤੇ ਸਿਹਤ ਨੂੰ ਬੇਹਤਰ ਬਣਾਉਣ ਵਿਚ ਸਭ ਤੋਂ ਵੱਡਾ ਸੁਧਾਰ ਲਿਆਏਗੀ। ਉਨ੍ਹਾਂ ਅਖੀਰ ਵਿਚ ਕਿਹਾ ਕਿ ਜੰਕ ਫ਼ੂਡ ਦੀ ਵਰਤੋਂ ਨੂੰ ਘਟਾਉਣਾ ਸਮੱਸਿਆ ਦਾ ਕੋਈ ਹੱਲ ਨਹੀਂ ਹੈ। ਇਕ ਵਾਰ ਇਨਕਾਰ ਕਰਨ ਦੀ ਇੱਛਾ ਕੰਟਰੋਲ ਤੋਂ ਬਾਹਰ ਹੋ ਸਕਦੀ ਹੈ, ਜਿਸ ਨਾਲ ਬਹੁਤ ਜ਼ਿਆਦਾ ਵੀ ਖਾਣਾ ਪੈ ਸਕਦਾ ਹੈ।ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਚੰਗੀ ਸਿਹਤ ਦਾ ਅਰਥ ਘੱਟ ਸਿਹਤਮੰਦ ਭੋਜਨ ਦੀ ਵਰਤੋਂ ਨੂੰ ਘਟਾਉਣਾ ਅਤੇ ਵਧੇਰੇ ਸਿਹਤਮੰਦ ਭੋਜਨ ਦੇ ਨਾਲ—ਨਾਲ ਤੰਦਰੁਸਤ ਰਹਿਣ ਲਈ ਸਰਗਰਮ ਜੀਵਨ ਸ਼ੈਲੀ ਅਤੇ ਉਚਿਤ ਨੀਂਦ ਪੈਟਰਨ ਨਾਲ ਸੰਤਲੁਨ ਬਣਾਉਣਾ ਹੈ।

ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਚੰਗੀ ਸਿਹਤ ਅਤੇ ਪੋਸ਼ਣ ਲਈ ਸਿਹਤਮੰਦ ਭੋਜਨ ਬਹੁਤ ਜ਼ਰੂਰੀ ਹੈ। ਇਸ ਨਾਲ ਬਹੁਤ ਸਾਰੀਆਂ ਪੈਤਰਿਕ ਅਤੇ ਗੈਰ ਸੰਚਾਰਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਘੱਟ ਸ਼ੱਕਰ, ਨਮਕ ਅਤੇ ਕਈ ਤਰ੍ਹਾਂ ਦੇ ਭੋਜਨ, ਸੰਤ੍ਰਿਪਤ ਅਤੇ ਉਦਯੋਗਿ ਤੌਰ ਤੇ ਟਰਾਂਸ-ਫ਼ੈਂਟ ਦਾ ਸੇਵਨ ਸਿਹਤਮੰਦ ਖੁਰਾਕ ਲਈ ਬਹੁਤ ਜ਼ਰੂਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button