InternationalTop News

“ਅਮਰੀਕਾ ਵਿਚ ਇਕ ਹਵਾਈ ਜਹਾਜ਼ ਕਰੈਸ਼ ਹੋਣ ਮਗਰੋਂ ਅੱਗ ਦਾ ਗੋਲਾ ਬਣ ਗਿਆ ਪਰ ਖੁਸ਼ਕਿਸਮਤੀ ਨਾਲ ਇਸ ਵਿਚ ਸਵਾਰ ਸਾਰੇ 11 ਜਣਿਆਂ ਦੀ ਜਾਨ ਬਚ ਗਈ”,

ਅਮਰੀਕਾ ਵਿਚ ਇਕ ਹਵਾਈ ਜਹਾਜ਼ ਕਰੈਸ਼ ਹੋਣ ਮਗਰੋਂ ਅੱਗ ਦਾ ਗੋਲਾ ਬਣ ਗਿਆ ਪਰ ਖੁਸ਼ਕਿਸਮਤੀ ਨਾਲ ਇਸ ਵਿਚ ਸਵਾਰ ਸਾਰੇ 11 ਜਣਿਆਂ ਦੀ ਜਾਨ ਬਚ ਗਈ। ਕੈਨਮੋਰ ਏਅਰ ਨੇ ਦੱਸਿਆ ਕਿ ਹਵਾਈ ਜਹਾਜ਼ ਸਿਐਟਲ ਤੋਂ ਰੌਸ਼ ਆਇਲੈਂਡ ਵੱਲ ਜਾ ਰਿਹਾ ਸੀ ਜਦੋਂ ਹਾਦਸਾ ਵਾਪਰਿਆ ਅਤੇ ਪਾਇਲਟ ਸਣੇ ਸਾਰੇ ਮੁਸਾਫ਼ਰ ਬਾਹਰ ਨਿਕਲਣ ਵਿਚ ਸਫ਼ਲ ਰਹੇ। ਸੈਨ ਹਵਾਨ ਕਾਊਂਟੀ ਦੇ ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ ਪਾਣੀ ਵਿਚੋਂ ਚੜ੍ਹਨ ਅਤੇ ਪਾਣੀ ਵਿਚ ਹੀ ਲੈਂਡ ਕਰਨ ਵਾਲੇ ਹਵਾਈ ਜਹਾਜ਼ ਵਿਚ ਸਵਾਰ ਮੁਸਾਫ਼ਰਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ ਜਦਕਿ ਬਾਕੀ ਮੁਸਾਫ਼ਰਾਂ ਦੀ ਜਾਨ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।ਖੁਸ਼ਕਿਸਮਤੀ ਨਾਲ 11 ਜਣਿਆਂ ਦੀ ਬਚੀ ਜਾਨ ਯੂ.ਐਸ. ਕੋਸਟ ਗਾਰਡਜ਼ ਨੇ ਮੌਕੇ ’ਤੇ ਪੁੱਜੇ ਰਾਹਤ ਕਾਰਜ ਆਰੰਭ ਦਿਤੇ ਅਤੇ ਅੱਗ ਲੱਗਣ ਕਰ ਕੇ ਸੀਅਪਲੇਨ ਦਾ ਜ਼ਿਆਦਾਤਰ ਹਿੱਸਾ ਪਾਣੀ ਵਿਚ ਡੁੱਬ ਗਿਆ। ਲੈਫ਼ਟੀਨੈਂਟ ਕਮਾਂਡਰ ਮਾਰਸ਼ਲ ਬਰਟ ਮੁਤਾਬਕ ਪਾਇਲਟ ਨੇ ਸੂਝ ਬੂਝ ਨਾਲ ਕੰਮ ਲੈਂਦਿਆਂ ਜਹਾਜ਼ ਨੂੰ ਬੇਹੱਦ ਹੇਠਾਂ ਲਿਆਂਦਾ ਅਤੇ ਇਸ ਤੋਂ ਬਾਅਦ ਕਰੈਸ਼ ਹੋਇਆ। ਜੇ ਹਵਾਈ ਜਹਾਜ਼ ਜ਼ਿਆਦਾ ਉਚਾਈ ਤੋਂ ਡਿਗਦਾ ਤਾਂ ਹਾਲਾਤ ਜਾਨਲੇਵਾ ਸਾਬਤ ਹੋ ਸਕਦੇ ਸਨ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।”,

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button