Breaking NewsD5 specialInternationalNews

ਅਮਰੀਕਾ ਨੇ H1- B ਵੀਜ਼ੇ ‘ਤੇ ਲਗਾਈ ਰੋਕ, ਭਾਰਤੀ ਪੇਸ਼ੇਵਰਾਂ ਲਈ ਵੱਡਾ ਝਟਕਾ

ਵਾਸ਼ਿੰਗਟਨ: ਕੋਰੋਨਾ ਸੰਕਟ ਦੇ ਵਿੱਚ ਅਮਰੀਕਾ ‘ਚ ਵਧੀ ਬੇਰੁਜ਼ਗਾਰੀ ਦਰ ਦੇ ਚੱਲਦਿਆਂ ਰਾਸ਼‍ਟਰਪਤੀ ਡੋਨਾਲ‍ਡ ਟਰੰਪ ਨੇ ਭਾਰਤ ਨੂੰ ਵੱਡਾ ਝਟਕਾ ਦਿੰਦੇ ਹੋਏ H1 – B ਵੀਜ਼ੇ ‘ਤੇ ਪਾਬੰਦੀਆਂ ਦੀ ਘੋਸ਼ਣਾ ਕਰ ਦਿੱਤੀ ਹੈ। 31 ਦਸੰਬਰ 2020 ਤੱਕ ਇਸ ‘ਤੇ ਰੋਕ ਲਗਾਉਣ ਦੀ ਘੋਸ਼ਣਾ ਕੀਤੀ ਗਈ ਹੈ। ਟਰੰਪ ਦੇ ਇਸ ਫੈਸਲੇ ਨਾਲ ਦੁਨੀਆਭਰ ਤੋਂ ਅਮਰੀਕਾ ‘ਚ ਨੌਕਰੀ ਕਰਨ ਦਾ ਸੁਪਨਾ ਦੇਖਣ ਵਾਲੇ ਕਰੀਬ ਢਾਈ ਲੱਖ ਲੋਕਾਂ ਨੂੰ ਧੱਕ‍ਾ ਲੱਗ ਸਕਦਾ ਹੈ। ਇਸ ਨਾਲ ਸਭ ਤੋਂ ਵੱਡਾ ਨੁਕਸਾਨ ਭਾਰਤੀ ਪੇਸ਼ੇਵਰਾਂ ਨੂੰ ਹੋਵੇਗਾ।

Chocolate ਤੇ Fastfood ਦੇ ਨੁਕਸਾਨ ਸੁਣੇ ਹੋਣਗੇ, ਪਰ ਹੁਣ ਸੁਣੋ ਵੱਡੇ ਫ਼ਾਇਦੇ, ਦੇਖੋ ਖਾ ਕੇ ਕਿਵੇਂ ਰਹੋਗੇ ਫ਼ਿੱਟ

ਤੁਹਾਨੂੰ ਦੱਸ ਦਈਏ ਕਿ ਅਮਰੀਕਾ ‘ਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਮਿਲਣ ਵਾਲੇ ਵੀਜ਼ੇ ਨੂੰ H1 – B ਵੀਜ਼ਾ ਕਹਿੰਦੇ ਹਨ। ਇਸ ਵੀਜਾ ਨੂੰ ਇੱਕ ਤੈਅ ਮਿਆਦ ਲਈ ਜਾਰੀ ਕੀਤਾ ਜਾਂਦਾ ਹੈ। ਅਮਰੀਕਾ ‘ਚ ਕੰਮ ਕਰਨ ਲਈ H1 – B ਵੀਜ਼ਾ ਪਾਉਣ ਵਾਲੇ ਲੋਕਾਂ ‘ਚ ਸਭ ਤੋਂ ਜ਼ਿਆਦਾ ਭਾਰਤੀ ਆਈਟੀ ਪ੍ਰੋਫੈਸ਼ਨਲ‍ਸ ਹੁੰਦੇ ਹਨ। ਅਜਿਹੇ ‘ਚ ਵੀਜ਼ਾ ਪਾਬੰਦੀਆਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਭਾਰਤੀਆਂ ਨੂੰ ਹੋਣਾ ਤੈਅ ਹੈ। ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਵੀਆਂ ਵੀਜ਼ਾ ਪਾਬੰਦੀਆਂ ਨਾਲ ਇਸ ਸਮੇਂ ਵਰਕ ਵੀਜ਼ੇ ‘ਤੇ ਅਮਰੀਕਾ ‘ਚ ਕੰਮ ਕਰਨ ਵਾਲੇ ਲੋਕਾਂ ‘ਤੇ ਅਸਰ ਨਹੀਂ ਪਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button