InternationalTop News
ਅਮਰੀਕਾ ’ਚ 50 ‘ਮਿੰਨੀ ਇੰਡੀਆ’- ਪੰਜ ਸਾਲਾਂ ’ਚ ਹੋਣਗੇ 75

ਅਮਰੀਕਾ ’ਚ ਭਾਰਤੀਆਂ ਦੀਆਂ ਬਸਤੀਆਂ ਤੇਜ਼ੀ ਨਾਲ ਵਧ ਰਹੀਆਂ ਹਨ। ਪਿਛਲੇ 20 ਸਾਲਾਂ ’ਚ 50 ਤੋਂ ਜ਼ਿਆਦਾ ਇਲਾਕਿਆਂ ਵਿਚ ਭਾਰਤੀਆਂ ਦੀ ਵੱਡੀ ਆਬਾਦੀ ਵਸ ਚੁੱਕੀ ਹੈ ਅਤੇ ਇਨ੍ਹਾਂ ਨੂੰ ‘ਮਿੰਨੀ ਇੰਡੀਆ’ ਕਿਹਾ ਜਾ ਰਿਹਾ ਹੈ। ਅਨੁਮਾਨ ਹੈ ਕਿ ਅਗਲੇ ਪੰਜ ਸਾਲਾਂ ਵਿਚ ਅਜਿਹੇ ਇਲਾਕਿਆਂ ਦੀ ਸੰਖਿਆ 75 ਤੱਕ ਪਹੁੰਚ ਸਕਦੀ ਹੈ। ਟਰੰਪ ਦੀ ਵੀਜ਼ਾ ਅਤੇ ਗਰੀਨ ਕਾਰਡ ’ਤੇ ਸਖਤੀ ਦੇ ਬਾਵਜੂਦ ਭਾਰਤੀਆਂ ਦਾ ਅਮਰੀਕਾ ਜਾਣਾ ਅਤੇ ਉਥੇ ਵਸਣਾ ਜਾਰੀ ਹੈ। ਟੇਕ, ਹੈਲਥ ਕੇਅਰ ਅਤੇ ਫਾਰਮਾ ਵਰਗੇ ਸੈਕਟਰਾਂ ਵਿਚ ਨੌਕਰੀਆਂ ਦੇ ਮੌਕੇ ਇਸਦੀ ਵੱਡੀ ਵਜ੍ਹਾ ਹੈ। ਕੈਲੇਫੋਰਨੀਆ ਵਿਚ ਸਭ ਤੋਂ ਜ਼ਿਆਦਾ ਕਰੀਬ 9 ਲੱਖ, 3 ਹਜ਼ਾਰ ਭਾਰਤੀ ਰਹਿੰਦੇ ਹਨ। ‘ਮਿੰਨੀ ਇੰਡੀਆ’ ਵਿਚ ਰਹਿਣ ਵਾਲੇ ਭਾਰਤੀ ਪਰਿਵਾਰਾਂ ਦੀ ਔਸਤ ਸਲਾਨਾ ਆਮਦਨ ਕਰੀਬ 1 ਕਰੋੜ, 54 ਲੱਖ ਰੁਪਏ ਹੈ। ਇਸੇ ਦੌਰਾਨ ਅਮਰੀਕੀ ਪਰਿਵਾਰਾਂ ਦੀ ਔਸਤ ਸਲਾਨਾ ਆਮਦਨ ਕਰੀਬ 80 ਲੱਖ ਰੁਪਏ ਹੈ। ਅਮਰੀਕਨ ਕਮਿਊਨਿਟੀ ਸਰਵੇ ਅਤੇ ਰਿਸਰਚ ਸੈਂਟਰ ਦੀ ਰਿਪੋਰਟ ਮੁਤਾਬਕ ਆਉਣ ਵਾਲੇ ਸਾਲਾਂ ਵਿਚ ਇਹ ਅੰਤਰ ਹੋਰ ਵੀ ਵਧ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




