PunjabTop News

ਗੰਨਮੈਨ ਗੋਰਖਾ ਬਾਬਾ ਮਾਮਲੇ ‘ਚ ਐੱਸਐੱਸਪੀ ਦਾ ਸਪੱਸ਼ਟੀਕਰਨ, – ਝੰਡਾ ਤੇ ਹੋਰ ਸਮੱਗਰੀ ਜਾਂਚ ਦਾ ਹਿੱਸਾ, ਕਿਸੇ ਧਰਮ ਨੂੰ ਨਿਸ਼ਾਨਾ ਬਣਾਉਣਾ ਨਹੀਂ ਮਕਸਦ

ਖੰਨਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਤਜਿੰਦਰ ਸਿੰਘ ਗੋਰਖਾ ਬਾਬਾ ਤੋਂ ਬਰਾਮਦ ਝੰਡੇ ਅਤੇ ਹੋਰ ਸਮੱਗਰੀ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੋਰਖਾ ਬਾਬਾ ਤੋਂ ਜਾਂਚ ਦੌਰਾਨ ਜੋ ਵੀ ਸਮੱਗਰੀ ਮਿਲੀ ਹੈ, ਉਹ ਜਾਂਚ ਦਾ ਹਿੱਸਾ ਹੈ। ਕੁਝ ਲੋਕ ਇਹਨਾਂ ਗੱਲਾਂ ਨੂੰ ਧਾਰਮਿਕ ਬਣਾ ਕੇ ਗਲਤ ਦਿਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਦਾ ਕਿਸੇ ਵੀ ਧਰਮ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਇਰਾਦਾ ਨਹੀਂ ਸੀ। ਪੁਲਿਸ ਪੰਜਾਬ ਵਿੱਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਬਣਾਈ ਰੱਖਣ ਲਈ ਲਗਾਤਾਰ ਕੰਮ ਕਰ ਰਹੀ ਹੈ। ਗੋਰਖਾ ਬਾਬਾ ਦੋ ਦਿਨ ਦੇ ਰਿਮਾਂਡ ‘ਤੇ ਖੰਨਾ ਪੁਲਿਸ ਕੋਲ ਹੈ।  ਜੋ ਝੰਡੇ ਆਦਿ ਦਿਖਾਏ ਗਏ ਹਨ, ਉਹ ਸਭ ਪੁਰਾਣੇ ਹਨ।ਉਨ੍ਹਾਂ ਨੇ 24 ਮਾਰਚ ਨੂੰ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਜਾਂਚ ਵਿੱਚ ਜੋ ਵੀ ਸਾਹਮਣੇ ਆਇਆ, ਉਹ ਤੱਥ ਮੀਡੀਆ ਦੇ ਸਾਹਮਣੇ ਰੱਖੇ। ਇਸ ਮਾਮਲੇ ਵਿੱਚ ਲੁਧਿਆਣਾ ਰੇਂਜ ਪੁਲਿਸ ਵੱਲੋਂ ਫੇਸਬੁੱਕ ‘ਤੇ ਪੋਸਟ ਪਾ ਕੇ ਸਪੱਸ਼ਟੀਕਰਨ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button