ਅਮਰੀਕਾ-ਈਰਾਨ ਜੰਗ ‘ਚ 14 ਅਮਰੀਕੀ ਸੈਨਿਕਾਂ ਦੀ ਮੌਤ, 414 ਜਵਾਨ ਜ਼ਖ਼ਮੀ; ਹੈਲੀਕਾਪਟਰ ਹਾਦਸੇ ਤੋਂ ਬਾਅਦ ਵਧਿਆ ਅੰਕੜਾ

ਅਮਰੀਕੀ ਸੈਂਟਰਲ ਕਮਾਂਡ ਮੁਤਾਬਕ, ਜੰਗ ਦੌਰਾਨ ਹੁਣ ਤੱਕ 14 ਅਮਰੀਕੀ ਸੈਨਿਕ ਆਪਣੀ ਜਾਨ ਗੁਆ ਚੁੱਕੇ ਹਨ। ਤਾਜ਼ਾ ਮੌਤ ਅਮਰੀਕੀ ਨੇਵੀ ਦੇ ਇੱਕ ਪਾਇਲਟ ਦੀ ਹੋਈ, ਜੋ ਜੁਲਾਈ ਦੇ ਸ਼ੁਰੂ ਵਿੱਚ ਅਰਬ ਸਾਗਰ ਵਿੱਚ ਹੈਲੀਕਾਪਟਰ ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਸੀ। ਇਸ ਨਾਲ ਜ਼ਖ਼ਮੀਆਂ ਦੀ ਕੁੱਲ ਗਿਣਤੀ 414 ਤੱਕ ਪਹੁੰਚ ਗਈ ਹੈ।
ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਸੈਨਿਕਾਂ ਵਿੱਚ ਵੱਡੀ ਗਿਣਤੀ ਉਹਨਾਂ ਦੀ ਹੈ, ਜਿਨ੍ਹਾਂ ਨੂੰ ਟ੍ਰਾਮੈਟਿਕ ਬ੍ਰੇਨ ਇੰਜਰੀ (TBI) ਹੋਈ ਹੈ। ਇਹ ਸੱਟਾਂ ਆਮ ਤੌਰ ‘ਤੇ ਮਿਸਾਈਲ ਹਮਲਿਆਂ ਜਾਂ ਭਾਰੀ ਧਮਾਕਿਆਂ ਦੀ ਲਪੇਟ ਵਿੱਚ ਆਉਣ ਕਾਰਨ ਲੱਗਦੀਆਂ ਹਨ। ਮਾਰਚ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਨਵੀਂ ਮੌਤ ਦਰਜ ਕੀਤੀ ਗਈ ਹੈ
ਅਮਰੀਕੀ ਨੇਵੀ ਨੇ ਪਹਿਲਾਂ ਇਸ ਘਟਨਾ ਨੂੰ ਐਮਰਜੈਂਸੀ ਲੈਂਡਿੰਗ ਦੌਰਾਨ ਵਾਪਰਿਆ ਹਾਦਸਾ ਕਰਾਰ ਦਿੱਤਾ ਸੀ। ਫੌਜ ਦਾ ਕਹਿਣਾ ਹੈ ਕਿ ਹੈਲੀਕਾਪਟਰ ਕਿਸੇ ਦੁਸ਼ਮਣੀ ਹਮਲੇ ਕਾਰਨ ਨਹੀਂ ਡਿੱਗਿਆ ਸੀ। ਹਾਦਸੇ ਵੇਲੇ ਹੈਲੀਕਾਪਟਰ ਵਿੱਚ ਸਵਾਰ ਤਿੰਨ ਹੋਰ ਨੇਵੀ ਕਰਮਚਾਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ। ਪੈਂਟਾਗਨ ਨੇ ਆਪਣੀ ਜੁਲਾਈ ਰਿਪੋਰਟ ਵਿੱਚ ਇਸ ਨੂੰ ਗੈਰ-ਜੰਗੀ ਕਾਰਨ ਨਾਲ ਹੋਈ ਮੌਤ ਵਜੋਂ ਦਰਜ ਕੀਤਾ ਹੈ
ਇਸ ਤੋਂ ਪਹਿਲਾਂ ਮਾਰੇ ਗਏ 13 ਸੈਨਿਕਾਂ ਵਿੱਚੋਂ 6 ਕੁਵੈਤ ਵਿੱਚ ਇਕ ਕਮਾਂਡ ਸੈਂਟਰ ‘ਤੇ ਈਰਾਨੀ ਡਰੋਨ ਹਮਲੇ ਦੌਰਾਨ ਮਾਰੇ ਗਏ ਸਨ। ਇੱਕ ਹੋਰ ਸੈਨਿਕ ਸਾਊਦੀ ਅਰਬ ਦੇ ਪ੍ਰਿੰਸ ਸੁਲਤਾਨ ਏਅਰਬੇਸ ‘ਤੇ ਹੋਏ ਹਮਲੇ ਵਿੱਚ ਜ਼ਖ਼ਮੀ ਹੋਇਆ ਸੀ ਅਤੇ ਇੱਕ ਹਫ਼ਤੇ ਬਾਅਦ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 6 ਸੈਨਿਕ ਇਰਾਕ ਵਿੱਚ ਅਮਰੀਕੀ ਹਵਾਈ ਫੌਜ ਦੇ KC-135 ਈਂਧਨ ਭਰਨ ਵਾਲੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਮਾਰੇ ਗਏ ਸਨ।
CENTCOM ਨੇ ਦੱਸਿਆ ਕਿ 13 ਜੁਲਾਈ ਨੂੰ ਜ਼ਖ਼ਮੀਆਂ ਦੀ ਸੂਚੀ ਵਿੱਚ ਅਮਰੀਕੀ ਏਅਰ ਫੋਰਸ ਦੇ ਇੱਕ ਹੋਰ ਜਵਾਨ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਉਸ ਦੀ ਸੱਟ ਜਾਂ ਹਾਲੀਆ ਹਮਲਿਆਂ ਨਾਲ ਉਸਦਾ ਸਬੰਧ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅਧਿਕਾਰੀਆਂ ਦੇ ਮੁਤਾਬਕ, ਇਲਾਜ ਤੋਂ ਬਾਅਦ ਲਗਭਗ ਸਾਰੇ ਜ਼ਖ਼ਮੀ ਸੈਨਿਕ ਮੁੜ ਡਿਊਟੀ ‘ਤੇ ਵਾਪਸ ਆ ਚੁੱਕੇ ਹਨ। ਹਾਲਾਂਕਿ ਕਿੰਨੇ ਜਵਾਨਾਂ ਨੂੰ ਗੰਭੀਰ ਹਾਲਤ ਵਿੱਚ ਜੰਗੀ ਖੇਤਰ ਤੋਂ ਬਾਹਰ ਭੇਜਿਆ ਗਿਆ, ਇਸ ਬਾਰੇ ਕੋਈ ਅਧਿਕਾਰਿਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




