Breaking NewsIndiaNewsPunjab

ਅਦਲੀਵਾਲਾ ਬੰਬ ਧਮਾਕੇ ਤੋਂ ਬਾਅਦ ਨਿਰੰਕਾਰੀਆਂ ਦਾ ਆਇਆ ਵੱਡਾ ਬਿਆਨ, ਕਿਹਾ …

ਰਾਜਾਸਾਂਸੀ : ਇੱਥੋਂ ਨੇੜਲੇ ਪਿੰਡ ਅਦਲੀਵਾਲਾ ਵਿਖੇ ਸਥਿਤ ਨਿਰੰਕਾਰੀ ਭਵਨ ਵਿੱਚ ਕੱਲ ਹੋਏ ਬੰਬ ਧਮਾਕੇ ਦੀ ਜਾਂਚ ਕਰਨ ਲਈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਟੀਮ ਦੇ ਅਧਿਕਾਰੀਆਂ ਨੇ ਘਟਨਾ ਸਥਲ ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੇ ਇਸ ਕੰਮ ਵਿੱਚ ਸਹਿਯੋਗ ਦੇਣ ਲਈ ਨਿਰੰਕਾਰੀ ਭਾਈਚਾਰੇ ਦੇ ਮੁਖੀ ਬਾਬਾ ਅਜਮੇਰ ਸਿੰਘ ਸੰਧੂ ਵੀ ਅਦਾਲਤੀਵਾਲਾ ਦੇ ਨਿਰੰਕਾਰੀ ਭਵਨ ਵਿਖੇ ਪਹੁੰਚੇ ਤੇ ਪਤਾ ਲੱਗਾ ਹੈ ਕਿ ਉਹ ਇੱਥੇ ਕੁਝ ਚਿਰ ਰੁਕਣ ਤੋਂ ਬਾਅਦ ਇਥੋਂ ਰਵਾਨਾ ਹੋ ਚੁੱਕੇ ਹਨ।

Read Also ਅਦਲੀਵਾਲਾ ਨਿਰੰਕਾਰੀ ਭਵਨ ਬੰਬ ਧਮਾਕਾ,ਮੌਕੇ ਤੇ ਮੌਜੂਦ ਗਵਾਹਾ ਤੋਂ ਜ਼ੁਬਾਨੀ ਧਮਾਕੇ ਦੀ ਕਹਾਣੀ, ਫਾਇਰਿੰਗ ਵੀ ਕੀਤੀ ਸੀ ਹਮਲਾਵਰਾਂ ਨੇ

ਇੱਥੇ ਦੱਸ ਦੇਈਏ ਕਿ ਜਿੱਥੇ ਇੱਕ ਪਾਸੇ ਇਸ ਬੰਬ ਧਮਾਕੇ ਤੋਂ ਬਾਅਦ ਪੰਜਾਬ ਦੀਆਂ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਇੱਕ ਦੂਜੇ ਤੇ ਦੂਸ਼ਮਣਬਾਜ਼ੀ ਕਰਦਿਆਂ ਇਸ ਮੁੱਦੇ ਤੇ ਸਿਆਸਤ ਕਰਦੀਆਂ ਦਿਖਾਈ ਦਿੱਤੀਆਂ ਉੱਥੇ ਦੂਜੇ ਪਾਸੇ ਇਸ ਘਟਨਾ ਤੋਂ ਪੀੜਤ ਨਿਰੰਕਾਰੀ ਭਾਈਚਾਰੇ ਵਲੋਂ ਇੱਕ ਬਿਆਨ ਜਾਰੀ ਕਰਕੇ ਇਹ ਕਿਹਾ ਗਿਆ ਹੈ ਕਿ ਅਸੀਂ ਆਪਣੇ ਧਰਮ ਦੀਆਂ ਸਿੱਖਿਆਵਾਂ ਅਨੁਸਾਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਬਰ ਰੱਖਦੇ ਹਾਂ ਕਿਉਂਕਿ ਸਾਡੇ ਮਿਸ਼ਨ ਦਾ ਸਿਧਾਂਤ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਹੈ। ਜਿਸ ਵਿੱਚ ਨਫਰਤ ਦੀ ਕੋਈ ਗੁੰਜਾਇਸ਼ ਨਹੀਂ ਹੈ।

 

ਜੇਕਰ ਕਿਸੇ ਨੇ ਨਫਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸਦੀ ਜਾਂਚ ਸੁਰੱਖਿਆ ਏਜੰਸੀਆਂ ਕਰ ਰਹੀਆਂ ਹਨ ਜਿਨ੍ਹਾਂ ਤੇ ਸਾਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਉਹ ਪੀੜਤਾਂ ਨੂੰ ਇਨਸਾਫ਼ ਜਰੂਰ ਦੇਣਗੀਆਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਆਪਣੇ ਪਰਮਾਤਮਾ ਤੇ ਪੂਰਾ ਭਰੋਸਾ ਹੈ ਅਤੇ ਉਹ ਅਰਦਾਸ ਕਰਦੇ ਹਨ ਕਿ ਜਿਹੜੇ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਪਰਮਾਤਮਾ ਉਨ੍ਹਾਂ ਨੂੰ ਸਮੱਤ ਬਖਸ਼ੇ ਤੇ ਉਹ ਅਜਿਹਾ ਕਰਨ ਤੋਂ ਪਹਿਲਾਂ ਆਪਣੇ ਪਰਿਵਾਰਾਂ ਦਾ ਧਿਆਨ ਕਰਨ ਕਿ ਜੇਕਰ ਅਜਿਹਾ ਉਨ੍ਹਾਂ ਨਾਲ ਹੋਵੇ ਤਾਂ ਕੀ ਬੀਤਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button