Breaking NewsIndiaNewsPunjab

ਅਦਲੀਵਾਲਾ ਨਿਰੰਕਾਰੀ ਭਵਨ ਬੰਬ ਧਮਾਕਾ,ਮੌਕੇ ਤੇ ਮੌਜੂਦ ਗਵਾਹਾ ਤੋਂ ਜ਼ੁਬਾਨੀ ਧਮਾਕੇ ਦੀ ਕਹਾਣੀ, ਫਾਇਰਿੰਗ ਵੀ ਕੀਤੀ ਸੀ ਹਮਲਾਵਰਾਂ ਨੇ

ਰਾਜਾਸਾਂਸੀ : ਜ਼ਿਲ੍ਹੇ ਦੇ ਪਿੰਡ ਅਦਲੀਵਾਲਾ ਵਿੱਚ ਹੋਈ ਬੰਬ ਧਮਾਕੇ ਦੀ ਘਟਨਾ ਨੇ ਸਾਰੇ ਪੰਜਾਬ ਹੀ ਨਹੀਂ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਘਟਨਾ ਮੌਕੇ ਮੌਜੂਦ ਚਸ਼ਮਦੀਦਾਂ ਦੀ ਮੰਨੀਏ ਤਾਂ ਜਿਉਂ ਹੀ ਉਨ੍ਹਾਂ ਨਕਾਬਪੋਸ਼ਾਂ ਨੇ ਬੰਬ ਸੁੱਟਿਆ ਤੇ ਧਮਾਕਾ ਕਰਕੇ ਮੌਕੇ ਤੋਂ ਦੌੜ੍ਹਨ ਲੱਗੇ ਤਾਂ ਆਸਪਾਸ ਡਿਊਟੀਆਂ ਤੇ ਮੌਜੂਦ ਨਿਰੰਕਾਰੀ ਭਵਨ ਦੇ ਸੇਵਾਦਾਰਾਂ ਨੇ ਉਨ੍ਹਾਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਉਹ ਹਮਲਾਵਰ ਕਿਸੇ ਦੇ ਹੱਥ ਨਹੀਂ ਆਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰੰਕਾਰੀ ਸਤਸੰਗ ਭਵਨ ਦੇ ਗੇਟ ਤੇ ਸੇਵਾਦਾਰ ਵਜੋਂ ਮੌਜੂਦ ਇੱਕ ਲੜਕੀ ਦੇ ਪਿਤਾ ਉੱਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਉਦੋਂ ਗੇਟ ਤੇ ਔਰਤ ਭਗਤਾਂ ਦੀ ਤਲਾਸ਼ੀ ਲਈ ਤੈਨਾਤ ਕੀਤੀ ਗਈ ਸੇਵਾਦਾਰ ਵਜੋਂ ਮੌਜੂਦ ਸੀ

Read Also ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਰਾਜਾਸਾਂਸੀ ਇਲਾਕੇ ਦੇ ਮ੍ਰਿਤਕਾਂ ਨੂੰ 5-5 ਲੱਖ ਰੁ. ਦੀ ਸਹਾਇਤਾ ਰਾਸ਼ੀ ਦੇਵੇਗੀ ਪੰਜਾਬ ਸਰਕਾਰ : ਕੈਪਟਨ

ਜਦੋਂ ਗੇਟ ਤੇ ਦੋ ਅਣਪਛਾਤੇ ਬੰਦੇ ਆਏ ਜਿਨ੍ਹਾਂ ਨੇ ਮੂੰਹ ਤੇ ਰੁਮਾਲ ਬੰਨ੍ਹਿਆ ਹੋਇਆ ਸੀ, ਜਿਨ੍ਹਾਂ ਨੇ ਉਸਦੀ ਬੇਟੀ ਨੂੰ ਪਿਸਤੌਲ ਦਿਖਾਇਆ ਤੇ ਉਹ ਘਬਰਾ ਕੇ ਪਿੱਛੇ ਹੋ ਗਈ ਤੇ ਗੇਟ ਤੋਂ ਹੁੰਦਿਆਂ ਹੋਇਆਂ ਉਹ ਨਕਾਬਪੋਸ਼ ਸਿੱਧੇ ਅੰਦਰ ਚਲੇ ਗਏ ਜਿੱਥੇ ਜਾ ਕੇ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇੱਥੇ ਹੀ ਮੌਜੂਦ ਚਸ਼ਮਦੀਦ ਗਵਾਹ ਪਰਮਜੀਤ ਕੌਰ ਦਾ ਕਹਿਣਾ ਸੀ ਕਿ ਉਹ ਇੱਥੇ 3 ਨੰਬਰ ਗੇਟ ਤੇ ਡਿਊਟੀ ਕਰ ਰਹੀ ਸੀ ਜਦੋਂ ਕੋਈ ਸਤਸੰਗ ਭਵਨ ਦੇ ਅੰਦਰ ਵੜ੍ਹ ਕੇ ਬੰਬ ਸੁੱਟ ਗਿਆ। ਪਰਮਜੀਤ ਕੌਰ ਅਨੁਸਾਰ ਉਸਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਇੱਕ ਸਖਸ਼ ਨੂੰ ਵੇਖਿਆ ਵੀ ਸੀ ਜੋ ਕਿ ਨੌਜਵਾਨ ਉਮਰ ਦਾ ਜਾਪਦਾ ਸੀ।

 

ਇਸ ਸੇਵਾਦਾਰ ਅਨੁਸਾਰ ਜਿਉਂ ਹੀ ਉਨ੍ਹਾਂ ਅਣਪਛਾਤੇ ਬੰਦਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤਾਂ ਡਿਊਟੀ ਤੇ ਤੈਨਾਤ ਸੇਵਾਦਾਰਾਂ ਨੇ ਭੱਜ ਕੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਕਿ ਉਹ ਪਕੜ ਵਿੱਚ ਆ ਜਾਣ ਪਰ ਉਹ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਏ। ਇੱਥੇ ਹੀ ਮੌਜੂਦ ਇੱਕ ਹੋਰ ਵਿਅਕਤੀ ਨੇ ਇਹ ਦਾਅਵਾ ਕੀਤਾ ਕਿ ਕੁਝ ਅਣਪਛਾਤੇ ਬੰਦਿਆਂ ਵਲੋਂ ਹੱਥ ਗੋਲਾ ਸੁੱਟਿਆ ਗਿਆ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਸੱਤ ਤੋਂ ਅੱਠ ਵਿਅਕਤੀ ਜ਼ਖਮੀ ਹੋਏ। ਇਸ ਚਸ਼ਮਦੀਦ ਅਨੁਸਾਰ ਫਿਲਹਾਲ ਪੁਲਿਸ ਵਲੋਂ ਇਲਾਕਾ ਸੀਲ ਕਰ ਦਿੱਤਾ ਗਿਆ ਹੈ ਤੇ ਸਤਸੰਗ ਭਵਨ ਦੇ ਅੰਦਰ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button