Breaking NewsD5 specialIndiaNewsPunjab

ਅਗਲੇ ਹਫ਼ਤੇ ਸਸਤਾ ਹੋ ਸਕਦੈ ਪਿਆਜ਼ !

ਨਵੀਂ ਦਿੱਲੀ : ਦੇਸ਼ ਦੇ ਮੁੱਖ ਪਿਆਜ਼ ਉਤਪਾਦਕ ਪ੍ਰਦੇਸ਼ਾਂ ਵਲੋਂ ਨਵੀਂ ਫ਼ਸਲ ਦੀ ਆਮਦ ਜ਼ੋਰ ਫੜਨ ਦੇ ਕਾਰਨ ਅਗਲੇ ਹਫ਼ਤੇ ਤੋਂ ਪਿਆਜ਼ ਦੀਆਂ ਵਧਦੀਆਂ ਕੀਮਤਾਂ ‘ਤੇ ਲਗਾਮ ਲੱਗ ਸਕਦੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਪਿਆਜ਼ ਦੀ ਆਮਦ ‘ਚ ਵਾਧਾ ਹੋਣ ਨਾਲ ਥੋਕ ਕੀਮਤਾਂ ਵਿੱਚ ਥੋੜ੍ਹੀ ਗਿਰਾਵਟ ਦਰਜ ਕੀਤੀ ਗਈ। ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਪਿਆਜ ਦੀ ਥੋਕ ਕੀਮਤ 82.50 ਰੁਪਏ ਪ੍ਰਤੀ ਕਿੱਲੋ ਸੀ, ਜਦੋਂ ਕਿ ਇੱਕ ਦਿਨ ਪਹਿਲਾਂ ਥੋਕ ਕੀਮਤ 85 ਰੁਪਏ ਕਿੱਲੋ ਦਰਜ ਕੀਤੀ ਗਈ ਸੀ।

Read also… ਘੱਟ ਨਹੀਂ ਹੋ ਰਹੇ ਪਿਆਜ਼ ਦੇ ਹੰਝੂ, 150 ਰੁਪਏ ਕਿੱਲੋ ਤੱਕ ਪਹੁੰਚੀਆਂ ਕੀਮਤਾਂ !

ਦਿੱਲੀ ਵਿੱਚ 80-120 ਰੁਪਏ ਕਿੱਲੋ ਵਿਕ ਰਿਹੈ ਪਿਆਜ : ਜਾਣਕਾਰੀ ਮੁਤਾਬਕ ਦਿੱਲੀ ਐਨਸੀਆਰ ਵਿੱਚ ਹੁਣ ਵੀ ਛੋਟਾ ਪਿਆਜ਼ 80-120 ਰੁਪਏ ਕਿੱਲੋ ਵਿਕ ਰਿਹਾ ਹੈ। ਹਾਲਾਂਕਿ ਉਪਭੋਗਤਾ ਮਾਮਲੇ ਮੰਤਰਾਲੇ ਦੀ ਵੈਬਸਾਈਟ ਦੇ ਅਨੁਸਾਰ ਦਿੱਲੀ ਵਿੱਚ ਛੋਟੇ ਪਿਆਜ਼ ਦੀ ਕੀਮਤ ਸ਼ੁੱਕਰਵਾਰ ਨੂੰ 4 ਰੁਪਏ ਦੇ ਵਾਧੇ ਦੇ ਨਾਲ 98 ਰੁਪਏ ਪ੍ਰਤੀ ਕਿੱਲੋ ਸੀ। ਮੰਡੀ ਦੇ ਕਾਰੋਬਾਰੀਆਂ ਨੇ ਦੱਸਿਆ ਕਿ ਅਗਲੇ ਹਫ਼ਤੇ ਤੋਂ ਗੁਜਰਾਤ ਅਤੇ ਮਹਾਰਾਸ਼ਟਰ ਤੋਂ ਪਿਆਜ਼ ਦੀ ਨਵੀਂ ਫਸਲ ਦੀ ਆਮਦ ਸ਼ੁਰੂ ਹੋਣ ਵਾਲੀ ਹੈ ਜਿਸਦੇ ਬਾਅਦ ਕੀਮਤਾਂ ਵਿੱਚ ਗਿਰਾਵਟ ਆ ਸਕਦੀ ਹੈ।

ਇਸਨੂੰ ਵੀ ਦੇਖੋ… ਅੱਧੀ ਰਾਤ ਨੂੰ ਮਹਿਲਾ ਵਿਧਾਇਕ ਦੇ ਮਗਰ ਪਏ ਬੰਦੇ, ਮਸਾ ਭੱਜ-ਭੱਜ ਕੇ ਬਚਾਈ ਜਾਨ ?

ਪਿਆਜ਼ ਦੀ ਨਵੀਂ ਫਸਲ ਦੀ ਆਮਦ ਅਗਲੇ ਹਫਤੇ ਤੋਂ : ਆਜ਼ਾਦਪੁਰ ਮੰਡੀ ਦੇ ਕਾਰੋਬਾਰੀ ਅਤੇ ਪਿਆਜ਼ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਰਾਜਿਦਰ ਸ਼ਰਮਾ ਨੇ ਦੱਸਿਆ ਕਿ ਦੇਸ਼ਭਰ ਵਿੱਚ ਪਿਆਜ਼ ਦੀ ਨਵੀਂ ਫਸਲ ਦੀ ਆਮਦ ਅਗਲੇ ਹਫ਼ਤੇ ਤੋਂ ਜ਼ੋਰ ਫੜੇਗੀ ਜਿਸਦੇ ਨਾਲ ਕੀਮਤਾਂ ‘ਚ ਵਾਧਾ ‘ਤੇ ਲਗਾਮ ਲੱਗੇਗੀ ।ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੀ ਮੁੱਖ ਮੰਡੀਆਂ ‘ਚ ਗੁਜਰਾਤ, ਮਹਾਰਾਸ਼ਟਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਪਿਆਜ ਦੀ ਨਵੀਂ ਫਸਲ ਦੀ ਆਮਦ ਹੌਲੀ – ਹੌਲੀ ਜ਼ੋਰ ਫੜ ਰਹੀ ਹੈ ਅਤੇ ਦਿੱਲੀ ਵਿੱਚ ਵੀ ਅਗਲੇ ਹਫ਼ਤੇ ਤੋਂ ਆਮਦ ਵਧਣ ਦੀ ਉਂਮੀਦ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button