Breaking NewsD5 specialIndiaNewsPunjab

ਘੱਟ ਨਹੀਂ ਹੋ ਰਹੇ ਪਿਆਜ਼ ਦੇ ਹੰਝੂ, 150 ਰੁਪਏ ਕਿੱਲੋ ਤੱਕ ਪਹੁੰਚੀਆਂ ਕੀਮਤਾਂ !

ਨਵੀਂ ਦਿੱਲੀ : ਪਿਆਜ਼ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ ਅਤੇ ਸਰਕਾਰ ਦੀਆਂ ਤਮਾਮ ਕੋਸ਼ਿਸ਼ਾਂ ਦਾ ਖਾਸ ਅਸਰ ਹੁੰਦਾ ਨਹੀਂ ਦਿੱਖ ਰਿਹਾ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਅਤੇ ਪੱਛਮੀ ਬੰਗਾਲ ਦੇ ਹਾਵੜਾ ਸਮੇਤ ਦੇਸ਼ ਦੇ ਕਈ ਸ਼ਹਿਰਾਂ ‘ਚ ਪਿਆਜ ਦੀ ਕੀਮਤ 150 ਰੁਪਏ ਕਿੱਲੋ ਤੱਕ ਪਹੁੰਚ ਗਈ ਹੈ।

Read Also ਪਿਆਜ ਨੇ ਇਕ ਵਾਰ ਫਿਰ ਸੂਤੇ ਲੋਕਾਂ ਦੇ ਸਾਹ

ਮੀਂਹ ਦੀ ਵਜ੍ਹਾ ਨਾਲ ਪਿਛਲੇ ਕੁੱਝ ਦਿਨਾਂ ‘ਚ ਪਿਆਜ਼ ਦੀ ਸਪਲਾਈ ਫਿਰ ਰੁਕੀ ਹੋਈ ਹੈ, ਜਿਸਦੀ ਵਜ੍ਹਾ ਨਾਲ ਰੇਟ ਹੋਰ ਵੱਧਦੇ ਹੀ ਜਾ ਰਹੇ ਹਨ। ਇਸਦੀ ਵਜ੍ਹਾ ਨਾਲ ਗਰੀਬ ਅਤੇ ਮੱਧ ਵਰਗ ਲਈ ਸਬਜ਼ੀ ਖਾਣਾ ਵੀ ਮੁਸ਼ਕਲ ਹੋ ਗਿਆ ਹੈ। ਹੈਦਰਾਬਾਦ ਦੀ ਇੱਕ ਮਹਿਲਾ ਕੋਮਲਾ ਨੇ ਇੱਕ ਨਿਊਜ ਏਜੰਸੀ ਨੂੰ ਦੱਸਿਆ, ਪਿਆਜ ਦੇ ਮੁੱਲ ਸ਼ਹਿਰ ਵਿੱਚ ਬਹੁਤ ਜ਼ਿਆਦਾ ਹੋ ਗਏ ਹਨ।

ਹੁਣ ਇਸਨੂੰ ਖਰੀਦਣਾ ਸਿਰਫ ਅਮੀਰਾਂ ਦੇ ਵਸ ਦੀ ਗੱਲ ਹੈ। ਗਰੀਬ ਤਾਂ ਪਿਆਜ਼ ਖਰੀਦ ਹੀ ਨਹੀਂ ਸਕਦਾ। ਉੱਧਰ ਪੱਛਮੀ ਬੰਗਾਲ ਦੇ ਹਾਵੜਾ ਵਿੱਚ ਵੀ ਪਿਆਜ਼ ਦੀ ਕੀਮਤ 150 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਹੈ। ਇਸਦੀ ਵਜ੍ਹਾ ਨਾਲ ਆਮ ਲੋਕ ਜੋ ਕਦੇ ਪਿਆਜ਼1-2 ਕਿੱਲੋ ਖਰੀਦਦੇ ਸਨ, ਹੁਣ 250 ਗ੍ਰਾਮ ਤੱਕ ਪਿਆਜ਼ ਖਰੀਦਣ ਨੂੰ ਮਜ਼ਬੂਰ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button