InternationalTop News

ਹੋਰਮੁਜ਼ ਸਟ੍ਰੇਟ ‘ਚ ਪਨਾਮਾ ਦੇ ਝੰਡੇ ਵਾਲੇ ‘ਤਾਰਾ ਗੈਸ’ ਟੈਂਕਰ ‘ਤੇ ਮਿਜ਼ਾਈਲ ਹਮਲਾ, 24 ਭਾਰਤੀਆਂ ਸਮੇਤ 25 ਮਲਾਹ ਬਚਾਏ

ਭਾਰਤ ਨੇ ਹੋਰਮੁਜ਼ ਜਲਡਮਰੂਮੱਧ ‘ਚ 16 ਨਵੰਬਰ ਨੂੰ ਮਿਜ਼ਾਈਲ ਹਮਲੇ ਦਾ ਸ਼ਿਕਾਰ ਹੋਏ ਜਹਾਜ਼ ਦੀ ਪਛਾਣ ਕਰ ਲਈ ਹੈ। ਇਹ ਜਹਾਜ਼ ਪਨਾਮਾ ਦੇ ਝੰਡੇ ਵਾਲਾ ਲਿਕੁਇਫਾਈਡ ਪੈਟਰੋਲੀਅਮ ਗੈਸ (LPG) ਟੈਂਕਰ ‘ਤਾਰਾ ਗੈਸ’ ਹੈ।
ਨਿਊਜ਼ ਏਜੰਸੀ ANI ਮੁਤਾਬਕ, ਭਾਰਤ ਦੇ ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਹਾਜ਼ ‘ਤੇ ਸਵਾਰ ਸਾਰੇ 25 ਕਰੂ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਕਿਸੇ ਨੂੰ ਵੀ ਸੱਟ ਨਹੀਂ ਲੱਗੀ।ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਕ ਪੋਸਟ ਰਾਹੀਂ ਜਹਾਜ਼ ਦੀ ਪਛਾਣ ਅਤੇ ਕਰੂ ਮੈਂਬਰਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ। ਹਾਲਾਂਕਿ, ਇਸ ਪੋਸਟ ‘ਚ ਘਟਨਾ ਦੀ ਸਹੀ ਥਾਂ ਜਾਂ ਹੋਏ ਨੁਕਸਾਨ ਬਾਰੇ ਕੋਈ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਗਈ।ਯੂਕੇ ਮੈਰੀਟਾਈਮ ਟਰੇਡ ਆਪਰੇਸ਼ਨਜ਼ (UKMTO) ਨੇ ਆਪਣੀ ਚਿਤਾਵਨੀ ਨੰਬਰ 208-26 ‘ਚ ਦੱਸਿਆ ਕਿ ਇਕ ਤੀਜੀ ਧਿਰ ਨੇ ਜਾਣਕਾਰੀ ਦਿੱਤੀ ਹੈ ਕਿ 16 ਨਵੰਬਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ 11 ਵਜੇ ਓਮਾਨ ਦੇ ਖ਼ਸਾਬ ਤੋਂ ਲਗਪਗ ਸੱਤ ਨੌਟੀਕਲ ਮੀਲ ਉੱਤਰ ਵੱਲ ਇਕ ਹਮਲਾ ਹੋਇਆ ਸੀ।
ਇਕ ਰਿਪੋਰਟ ਮੁਤਾਬਕ, ਇਸ ਹਮਲੇ ਕਾਰਨ ਇਕ ਟੈਂਕਰ ਨੁਕਸਾਨਿਆ ਗਿਆ ਅਤੇ ਉਸ ਦੇ ਇੰਜਣ ਰੂਮ ‘ਚ ਅੱਗ ਲੱਗ ਗਈ। UKMTO ਨੇ ਦੱਸਿਆ ਕਿ ਕਰੂ ਮੈਂਬਰ ਸੁਰੱਖਿਅਤ ਹਨ, ਪਰ ਨੁਕਸਾਨ ਕਿੰਨਾ ਹੋਇਆ ਹੈ ਅਤੇ ਵਾਤਾਵਰਨ ‘ਤੇ ਇਸ ਦਾ ਕੀ ਅਸਰ ਪਿਆ ਹੈ, ਇਹ ਹਾਲੇ ਸਪੱਸ਼ਟ ਨਹੀਂ ਹੈ।ਇਸ ਤੋਂ ਪਹਿਲਾਂ ਵੀ 16 ਨਵੰਬਰ ਨੂੰ UKMTO ਨੇ ਚਿਤਾਵਨੀ ਨੰਬਰ 207-26 ਜਾਰੀ ਕੀਤੀ ਸੀ। ਇਸ ‘ਚ ਇਕ ਟੈਂਕਰ ਦੇ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਸੀ ਕਿ ਜਲਡਮਰੂਮੱਧ ‘ਚੋਂ ਲੰਘਦੇ ਸਮੇਂ ਜਹਾਜ਼ ਨਾਲ ਕੋਈ ਅਣਪਛਾਤੀ ਵਸਤੂ ਟਕਰਾ ਗਈ, ਜਿਸ ਕਾਰਨ ਇੰਜਣ ਰੂਮ ‘ਚ ਅੱਗ ਲੱਗ ਗਈ।
UKMTO ਵੱਲੋਂ ਜਾਰੀ ਕੀਤੀ ਗਈ ਕਿਸੇ ਵੀ ਜਨਤਕ ਐਡਵਾਈਜ਼ਰੀ ‘ਚ ਪ੍ਰਭਾਵਿਤ ਜਹਾਜ਼ ਦਾ ਨਾਂ ਸਾਹਮਣੇ ਨਹੀਂ ਆਇਆ ਹੈ। ਉੱਥੇ ਹੀ ਕੇਂਦਰੀ ਮੰਤਰੀ ਸੋਨੋਵਾਲ ਦੇ ਬਿਆਨ ‘ਚ ਵੀ ਕਿਸੇ ਚਿਤਾਵਨੀ ਨੰਬਰ ਦਾ ਜ਼ਿਕਰ ਨਹੀਂ ਹੈ। ਅਜਿਹੇ ‘ਚ ਅਧਿਕਾਰਤ ਤੌਰ ‘ਤੇ ‘ਤਾਰਾ ਗੈਸ’ ਅਤੇ ਇਨ੍ਹਾਂ ਚਿਤਾਵਨੀਆਂ ਵਿਚਾਲੇ ਸਿੱਧੇ ਸਬੰਧ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ।
UKMTO ਨੇ ਜਾਂਚ ਪੂਰੀ ਹੋਣ ਤੱਕ ਇਸ ਸਮੁੰਦਰੀ ਰਸਤੇ ਤੋਂ ਲੰਘਣ ਵਾਲੇ ਸਾਰੇ ਜਹਾਜ਼ਾਂ ਨੂੰ ਬੇਹੱਦ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, ਸ਼ਿਪਿੰਗ ਰੂਟ ਬੰਦ ਕਰਨ ਜਾਂ ਉਨ੍ਹਾਂ ‘ਚ ਬਦਲਾਅ ਕਰਨ ਦਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ ਹੈ। ਇਹ ਰਿਪੋਰਟ ਅਜਿਹੇ ਸੰਵੇਦਨਸ਼ੀਲ ਸਮੇਂ ‘ਚ ਸਾਹਮਣੇ ਆਈ ਹੈ, ਜਦੋਂ 17 ਨਵੰਬਰ ਨੂੰ ਹੀ ਓਮਾਨ ਅਤੇ ਈਰਾਨ ਵਿਚਾਲੇ ਸਮੁੰਦਰੀ ਗਲਿਆਰਿਆਂ ਦੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਵਪਾਰ ਦੇ ਸੁਚਾਰੂ ਸੰਚਾਲਨ ਨੂੰ ਲੈ ਕੇ ਅਹਿਮ ਗੱਲਬਾਤ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button