IndiaNationalTop News

ਝਾਰਖੰਡ: ਮਿੱਤਰ ਨਾਲ ਘੁੰਮਣ ਨਿਕਲੀ 26 ਸਾਲ ਦੀ ਸਾਫਟਵੇਅਰ ਇੰਜਨੀਅਰ ਨਾਲ 10 ਵਿਅਕਤੀਆਂ ਨੇ ਜਬਰ-ਜਨਾਹ ਕੀਤਾ

ਝਾਰਖੰਡ: ਮਿੱਤਰ ਨਾਲ ਘੁੰਮਣ ਨਿਕਲੀ 26 ਸਾਲ ਦੀ ਸਾਫਟਵੇਅਰ ਇੰਜਨੀਅਰ ਨਾਲ 10 ਵਿਅਕਤੀਆਂ ਨੇ ਜਬਰ-ਜਨਾਹ ਕੀਤਾ

 

ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ‘ਚ 26 ਸਾਲਾ ਸਾਫਟਵੇਅਰ ਇੰਜਨੀਅਰ ਨਾਲ ਕਰੀਬ 10 ਵਿਅਕਤੀਆਂ ਨੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਮੁਟਿਆਰ ਇੱਥੇ ਘਰ ਤੋਂ ਕੰਮ ਕਰ ਰਹੀ ਹੈ, ਵੀਰਵਾਰ ਸ਼ਾਮ ਨੂੰ ਦੋਪਹੀਆ ਵਾਹਨ ‘ਤੇ ਆਪਣੇ ਮਿੱਤਰ ਨਾਲ ਬਾਹਰ ਗਈ ਸੀ, ਜਦੋਂ ਇਹ ਘਟਨਾ ਚਾਇਬਾਸਾ ਦੇ ਪੁਰਾਣੇ ਏਅਰੋਡ੍ਰੌਮ ਨੇੜੇ ਵਾਪਰੀ।ਪੁਲੀਸ ਨੇ ਦੱਸਿਆ ਕਿ ਅੱਠ-ਦਸ ਵਿਅਕਤੀਆਂ ਦੇ ਸਮੂਹ ਨੇ ਜੋੜੇ ਨੂੰ ਰੋਕਿਆ, ਲੜਕੇ ਦੀ ਕੁੱਟਮਾਰ ਕੀਤੀ ਅਤੇ ਮੁਟਿਆਰ ਨੂੰ ਕਿਸੇ ਜਗ੍ਹਾ ‘ਤੇ ਲਿਜਾਣ ਤੋਂ ਬਾਅਦ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਮੁਫਸਿਲ ਪੁਲੀਸ ਸਟੇਸ਼ਨ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਟਿਆਰ ਆਈਟੀ ਕੰਪਨੀ ਵਿੱਚ ਕੰਮ ਕਰਦੀ ਹੈ। ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਮੁਲਜ਼ਮ ਉਸ ਨੂੰ ਮੌਕੇ ‘ਤੇ ਛੱਡ ਕੇ ਫ਼ਰਾਰ ਹੋ ਗਏ। ਉਹ ਉਸ ਦਾ ਪਰਸ ਅਤੇ ਮੋਬਾਈਲ ਫੋਨ ਵੀ ਲੈ ਗਏ। ਮੁਟਿਆਰ ਕਿਸੇ ਤਰ੍ਹਾਂ ਘਰ ਪਹੁੰਚੀ ਅਤੇ ਆਪਣੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button