ਹਰਜਿੰਦਰ ਸਿੰਘ ਧਾਮੀ 6ਵੀਂ ਵਾਰ ਬਣੇ SGPC ਪ੍ਰਧਾਨ

ਹਰਜਿੰਦਰ ਸਿੰਘ ਧਾਮੀ ਨੂੰ 6ਵੀਂ ਵਾਰ ਐਸ.ਜੀ.ਪੀ.ਸੀ. ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਦੇ ਨਾਲ ਹੀ ਰਘੂਜੀਤ ਸਿੰਘ ਵਿਰਕ ਵੀ ਸਰਬ ਸੰਮਤੀ ਨਾਲ ਮੁੜ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ। ਸ. ਧਾਮੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਭਾਈ ਗੁਰਬਖਸ਼ ਸਿੰਘ ਖਾਲਸਾ, ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਗੁਰਪ੍ਰੀਤ ਸਿੰਘ ਝੱਬਰ, ਨੂੰ ਇਸ ਵਾਰ ਸ਼੍ਰੋਮਣੀ ਕਮੇਟੀ ਦਾ ਸਰਬ ਸੰਮਤੀ ਨਾਲ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਜਨਰਲ ਇਜਲਾਸ ਦੌਰਾਨ ਚੁਣੇ ਗਏ ਅਹੁਦੇਦਾਰ-
ਪ੍ਰਧਾਨ- ਐਡਵੋਕੇਟ ਹਰਜਿੰਦਰ ਸਿੰਘ ਧਾਮੀ,
ਸੀਨੀਅਰ ਮੀਤ ਪ੍ਰਧਾਨ- ਸ. ਰਘੂਜੀਤ ਸਿੰਘ ਵਿਰਕ,
ਜੂਨੀਅਰ ਮੀਤ ਪ੍ਰਧਾਨ- ਸ. ਗੁਰਬਖਸ਼ ਸਿੰਘ ਖਾਲਸਾ,
ਜਨਰਲ ਸਕੱਤਰ- ਸ. ਗੁਰਪ੍ਰੀਤ ਸਿੰਘ ਝੱਬਰ,
ਚੁਣੇ ਗਏ ਅੰਤ੍ਰਿੰਗ ਮੈਂਬਰ –
ਸ. ਮੋਹਨ ਸਿੰਘ ਬੰਗੀ,
ਸ. ਬਾਵਾ ਸਿੰਘ ਗੁਮਾਨਪੁਰਾ,
ਸ. ਰਣਜੀਤ ਸਿੰਘ ਕਾਹਲੋਂ,
ਸ. ਨਵਤੇਜ ਸਿੰਘ ਕਾਉਣੀ
ਬੀਬੀ ਪਰਮਜੀਤ ਕੌਰ ਮੂਣਕ
ਸ. ਰਵਿੰਦਰ ਸਿੰਘ ਖਾਲਸਾ
ਸ. ਦਰਸ਼ਨ ਸਿੰਘ ਬਰਾੜ ਮੋਠਾਂਵਾਲੀ
ਸ. ਚਰਨ ਸਿੰਘ ਆਲਮਗੀਰ
ਸ. ਗੁਰਿੰਦਰਪਾਲ ਸਿੰਘ ਗੋਰਾ
ਸ. ਕੁਲਦੀਪ ਸਿੰਘ ਨੱਸੂਪੁਰ
ਬੀਬੀ ਨਰਿੰਦਰ ਕੌਰ ਰਣੀਆ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




