ਹਮਸ਼ਕਲ ਦੀ ਥਾਂ ਕੱਟੀ 17 ਸਾਲ ਜੇਲ੍ਹ ਦੀ ਸਜ਼ਾ, ਛੁੱਟਣ ‘ਤੇ ਬਣਿਆ ਕਰੋੜਪਤੀ
ਵਾਸ਼ਿੰਗਟਨ : ਤੁਸੀ ਅਕਸਰ ਸੁਣਿਆ ਹੋਵੇਗਾ ਕਿ ਕੋਰਟ ਨੇ ਕਿਸੇ ਵਿਅਕਤੀ ਨੂੰ ਸਜ਼ਾ ਦੇ ਨਾਲ ਜ਼ੁਰਮਾਨਾ ਭਰਨ ਦੇ ਵੀ ਹੁਕਮ ਦਿੱਤੇ ਹੋਣ ਪਰ ਅਮਰੀਕਾ ‘ਚ ਇੱਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੋਰਟ ਨੇ ਇੱਕ ਵਿਅਕਤੀ ਨੂੰ ਹਮਸ਼ਕਲ ਹੋਣ ਦੀ ਵਜ੍ਹਾ ਕਾਰਨ ਜੇਲ੍ਹ ਵਿੱਚ ਸਜ਼ਾ ਕੱਟਣ ਦੇ ਬਦਲੇ ‘ਚ ਕਰੋੜ ਤੋਂ ਜ਼ਿਆਦਾ ਦਾ ਹਰਜ਼ਾਨਾ ਦੇਣ ਦਾ ਫੈਸਲਾ ਕੀਤਾ ਹੈ।
Read Also ਗੋਭੀ ਖਰੀਦਣ ਗਈ ਸੀ ਮਹਿਲਾ,ਘਰ ਆਈ ਤਾਂ ਇੰਝ ਬਣ ਗਈ ਕਰੋੜਪਤੀ
ਡੇਢ ਸਾਲ ਪਹਿਲਾਂ ਗ੍ਰਿਫ਼ਤਾਰ ਹੋਇਆ ਅਸਲੀ ਦੋਸ਼ੀ
ਦਰਅਸਲ ਇਹ ਪੂਰਾ ਮਾਮਲਾ ਵਾਲਮਾਰਟ ਦੀ ਪਾਰਕਿੰਗ ਵਿੱਚ ਚੋਰੀ ਦਾ ਹੈ। ਅਮਰੀਕਾ ਦੇ 42 ਸਾਲ ਦੇ ਰਿਚਰਡ ਐਨਥਨੀ ਨੂੰ ਕੋਰਟ ਨੇ 20 ਸਾਲ ਦੀ ਸਜ਼ਾ ਸੁਣਾਈ ਸੀ। ਪੁਲਿਸ ਨੇ ਅਸਲੀ ਦੋਸ਼ੀ ਨੂੰ ਡੇਢ ਸਾਲ ਪਹਿਲਾਂ ਗ੍ਰਿਫ਼ਤਾਰ ਕੀਤਾ ਤੇ ਫਿਰ ਕੋਰਟ ਨੇ ਹਮਸ਼ਕਲ ਰਿਚਰਡ ਨੂੰ ਰਿਹਾਅ ਕਰਨ ਦਾ ਆਦੇਸ਼ ਦੇ ਦਿੱਤਾ।
ਰਿਚਰਡ ਨੇ ਕੋਰਟ ਵਿੱਚ ਮੰਗ ਦਾਖਲ ਕਰਕੇ ਬੇਕਸੂਰ ਹੋਣ ਦੇ ਬਾਵਜੂਦ ਸਜ਼ਾ ਕੱਟਣ ਦੇ ਬਦਲੇ ‘ਚ ਹਰਜ਼ਾਨਾ ਦੇਣ ਦੀ ਮੰਗ ਕੀਤੀ। ਹੁਣ ਜਾ ਕੇ ਰਿਚਰਡ ਐਨਥਨੀ ਨੂੰ ਹਰਜ਼ਾਨਾ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੀ ਬਚੀ ਹੋਈ ਜ਼ਿੰਦਗੀ ਆਰਾਮ ਨਾਲ ਕੱਟ ਸਕੇ। ਹਮਸ਼ਕਲ ਦੀ ਵਜ੍ਹਾ ਨਾਲ 17 ਸਾਲ ਜੇਲ੍ਹ ਵਿੱਚ ਰਹਿਣ ਵਾਲੇ ਰਿਚਰਡ ਐਨਥਨੀ ਨੂੰ 11 ਲੱਖ ਅਮਰੀਕੀ ਡਾਲਰ ( ਕਰੀਬ 7.71 ਕਰੋੜ ਰੁਪਏ ) ਦਾ ਹਰਜ਼ਾਨਾ ਦਿੱਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.