Breaking NewsInternationalNews

ਗੋਭੀ ਖਰੀਦਣ ਗਈ ਸੀ ਮਹਿਲਾ,ਘਰ ਆਈ ਤਾਂ ਇੰਝ ਬਣ ਗਈ ਕਰੋੜਪਤੀ

ਅਮਰੀਕਾ : ਕਹਿੰਦੇ ਨੇ ਉੱਪਰ ਵਾਲਾ ਜਦੋਂ ਦਿੰਦਾ ਛੱਪੜ ਫਾੜ ਕੇ ਦਿੰਦਾ ਹੈ ਅਜਿਹਾ ਹੀ ਕੁਝ ਹੋਇਆ ਹੈ ਅਮਰੀਕਾ ਦੇ ਮੈਰੀਲੈਂਡ ‘ਚ ਰਹਿਣ ਵਾਲੀ ਵੇਨੇਸ ਵਾਰਡ ਦੇ ਨਾਲ ਜੋ ਕਿ ਘਰ ਤੋਂ ਗੋਭੀ ਲੈਣ ਲਈ ਬਜ਼ਾਰ ਗਈ ਸੀ, ਪਰ ਰਸਤੇ ‘ਚ ਲਾਟਰੀ ਦਾ ਟਿਕਟ ਨਜ਼ਰ ਆਉਣ ‘ਤੇ ਉਸਨੇ ਆਪਣੀ ਕਿਸਮਤ ਅਜਮਾਉਣ ਦਾ ਸੋਚਿਆ ਅਤੇ ਇੱਕ ਟਿਕਟ ਖਰੀਦ ਲਈ। ਟਿਕਟ ਲੈ ਕੇ ਜਦੋਂ ਘਰ ਆਈ ਫਰ ਉਸਨੇ ਟਿਕਟ ਨੂੰ ਸਕ੍ਰੈਚ ਕੀਤਾ ਤਾਂ ਉਸਨੂੰ ਇਹ ਦੇਖ ਕੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸਨੇ ਡੇਢ ਕਰੋੜ (1.5 ਕਰੋੜ) ਰੁਪਏ ਜਿੱਤ ਲਏ।

Read Also ਗਰੀਬੀ ਨਾਲ ਜੂਝ ਰਹੇ ਵਿਅਕਤੀ ਦੀ ਬਦਲੀ ਕਿਸਮਤ, ਰਾਤੋਂ ਰਾਤ ਬਣਿਆ ਕਰੋੜਪਤੀ

ਵੇਨੇਸਾ ਵਾਰਡ ਨੇ ਵਰਜੀਨੀਆ ਲਾਟਰੀ ਨੂੰ ਦੱਸਿਆ ਕਿ ਉਸਦੇ ਪਿਤਾ ਨੇ ਗੋਭੀ ਲਿਆਉਣ ਲਈ ਕਿਹਾ ਸੀ। ਰਾਸਤੇ `ਚ ਉਸਨੇ ਗੋਭੀ ਦੇ ਨਾਲ-ਨਾਲ ਆਪਣੀ ਕਿਸਮਤ ਅਜ਼ਮਾਉਣ ਲਈ ਸਿਪਨ ਸਕ੍ਰੈਚ ਆਫ ਟਿਕਟ ਵੀ ਖਰੀਦ ਲਈ। ਲਾਟਰੀ ਟਿਕਟ ਖਰੀਦਕੇ ਉਹ ਘਰ ਆ ਗਈ। ਜਦੋਂ ਉਸਨੇ ਲਾਟਰੀ ਦਾ ਟਿਕਟ ਸਕ੍ਰੈਚ ਕੀਤਾ ਤਾਂ ਉਸ ਨੂੰ ਦੇਖਕੇ ਉਹ ਹੈਰਾਨ ਰਹਿ ਗਈ। ਵੇਨਿਸਾ ਨੇ ਦੇਖਿਆ ਕਿ ਉਸਨੇ ਲਾਟਰੀ ਦਾ ਸਭ ਤੋਂ ਵੱਡਾ ਇਨਾਮ ਜਿੱਤਿਆ ਹੈ। ਉਸਨੇ 2,25000 ਡਾਲਰ (ਕਰੀਬ ਡੇਢ ਕਰੋੜ ਰੁਪਏ) ਜਿੱਤ ਲਏ ਤੇ ਉਸਨੇ ਨਾਲ ਹੀ ਉਸਨੇ ਵਰਜੀਨੀਆ ਲਾਟਰੀ ਨੂੰ ਫੋਨ ਕਰਕੇ ਇਸਦੀ ਸੂਚਨਾ ਦਿੱਤੀ।

ਵੇਨਿਸਾ ਨੇ ਦੱਸਿਆ ਕਿ ਉਹ ਇਨ੍ਹਾਂ ਪੈਸਿਆਂ ਨੂੰ ਆਪਣੀ ਸੇਵਾਮੁਕਤੀ ਲਈ ਬਚਾਕੇ ਰੱਖਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਉਹ ਡਿਜਨੀ ਵਰਲਡ ਘੁੰਮਣ ਦਾ ਆਪਣਾ ਸੁਪਨਾ ਵੀ ਪੂਰਾ ਕਰੇਗੀ। ਦੱਸ ਦੇਈਏ ਕਿ ਵੇਨੇਸਾ ਤੋਂ ਇਲਾਵਾ ਜੁਲਾਈ ਵਿਚ ਵੀ ਇੱਕ ਵਿਅਕਤੀ ਨੇ ਲਾਟਰੀ ‘ਚ ਵੱਡੀ ਰਕਮ ਜਿੱਤੀ ਸੀ। ਹਾਲਾਂਕਿ ਉਹ ਵਿਅਕਤੀ ਕੋਣਸੀ ਇਸਦੀ ਜਾਣਕਾਰੀ ਕਿਸੇ ਨੂੰ ਨਹੀਂ ਮਿਲੀ ਪੈ ਵੇਨੇਸਾ ਨੇ ਇਸਦਾ ਐਲਾਨ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ 2 ਲੱਖ 25 ਹਜ਼ਾਰ ਦੀ ਲਾਟਰੀ ਜਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button