Breaking NewsNewsPunjabUncategorized

ਗਰੀਬੀ ਨਾਲ ਜੂਝ ਰਹੇ ਵਿਅਕਤੀ ਦੀ ਬਦਲੀ ਕਿਸਮਤ, ਰਾਤੋਂ ਰਾਤ ਬਣਿਆ ਕਰੋੜਪਤੀ

ਗੁਰਦਾਸਪੁਰ : ਰਾਤੋ-ਰਾਤ ਕਰੋੜਪਤੀ ਬਣਨ ਦੀਆਂ ਕਹਾਣੀਆਂ ਤੁਸੀਂ ਵੀ ਸੁਣੀਆਂ ਹੋਣਗੀਆਂ ਪਰ ਪੰਜਾਬ ਦੇ ਗੁਰਦਾਸਪੁਰ ਜ਼ਿਲੇ ‘ਚ ਰਹਿੰਦਾ ਇਕ ਵਿਅਕਤੀ ਅਸਲ ‘ਚ ਰਾਤੋ-ਰਾਤ ਕਰੋੜਪਤੀ ਬਣ ਗਿਆ। ਕਿਸਮਤ ਦੀ ਇਸ ਖੇਡ ‘ਚ ਉਸ ਵਿਅਕਤੀ ਨੇ ਪੰਜਾਬ ਸਰਕਾਰ ਦੀਵਾਲੀ ਲਾਟਰੀ ਬੰਪਰ-2018 ‘ਚ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਪਿੰਡ ਚੂੜ ਚੱਕ ਦੇ ਰਹਿਣ ਵਾਲੇ ਮੋਹਨ ਲਾਲ ਨੇ 1.50 ਕਰੋੜ ਦਾ ਦੀਵਾਲੀ ਬੰਪਰ ਜਿੱਤਿਆ ਹੈ।

Read Also ਕੌਣ ਬਣੇਗਾ ਕਰੋੜਪਤੀ ਦਾ ਅਸਲ ਸੱਚ

ਮਨੋਹਰ ਬਹੁਤ ਗਰੀਬ ਪਰਿਵਾਰ ਨਾਲ ਸਬੰਧਤ ਹੈ। ਉਹ ਵੱਖ-ਵੱਖ ਪਿੰਡਾਂ ‘ਚ ਜਾ ਕੇ ਅਲਮਾਰੀਆਂ ਠੀਕ ਕਰਨ ਦਾ ਕੰਮ ਕਰਦਾ ਹੈ। ਦੂਜੇ ਪਾਸੇ ਬੇਦੀ ਲਾਟਰੀ ਵਿਕ੍ਰੇਤਾ ਨੇ ਦੱਸਿਆ ਕਿ ਉਸ ਦੇ ਸਟਾਲ ਤੋਂ ਡੇਢ ਕਰੋੜ ਦੇ ਇਲਾਵਾ ਦੋ ਹੋਰ ਲਾਟਰੀ ਜਿਸ ਦਾ ਨੰਬਰ ਏ/ਬੀ 583942 ਹੈ, ਤੋਂ ਵੀ ਇਨਾਮ ਨਿਕਲੇ ਹਨ, ਜਿਸ ‘ਚ ਦੋ ਵਿਅਕਤੀਆਂ ਨੂੰ 50-50 ਹਜ਼ਾਰ ਰੁਪਏ ਦਾ ਇਨਾਮ ਨਿਕਲੇ ਹਨ। 50 ਹਜ਼ਾਰ ਲਾਟਰੀ ਨੰਬਰ ਬੀ-583943 ਇਨਾਮ ਜਿੱਤਣ ਵਾਲਾ ਪਾਣੀਪਤ ਦਾ ਰਹਿਣ ਵਾਲਾ ਹੈ ਜੋ ਕਿ ਹੁਣ ਪਿਛਲੇਂ ਕਾਫੀ ਸਮੇ ਤੋਂ ਗੁਰਦਾਸਪੁਰ ਦੇ ਕਾਦਰੀ ਮੁਹੱਲੇ ‘ਚ ਰਹਿੰਦਾ ਹੈ। ਇਸੇ ਤਰ੍ਹਾਂ ਇਕ ਹੋਰ ਵਿਅਕਤੀ ਦਾ ਜਿਸ ਦਾ ਲਾਟਰੀ ਨੰਬਰ ਏ-583943ਹੈ, ਦਾ ਵੀ 5ਵਾਂ ਇਨਾਮ ਦੇ ਰੂਪ ਵਿਚ 50 ਹਜ਼ਾਰ ਰੁਪਏ ਦਾ ਇਨਾਮ ਨਿਕਲਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button