Breaking NewsEntertainmentIndiaNews

ਕਮਾਈ ਦੇ ਮਾਮਲੇ ‘ਚ ਰਣਵੀਰ ਨੇ ਪਤਨੀ ਦੀਪਿਕਾ ਨੂੰ ਛੱਡਿਆ ਪਿੱਛੇ

ਮੁੰਬਈ : ਬਾਲੀਵੁੱਡ ਕਪਲ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਸਾਰਿਆਂ ਦੇ ਫੇਵਰਟ ਹਨ। ਦੋਵਾਂ ਦੀ ਆਨ ਅਤੇ ਆਫ ਸਕਰੀਨ ਕੈਮਿਸਟਰੀ ਫੈਨਸ ਨੂੰ ਬੇਹਦ ਪਸੰਦ ਆ ਰਹੀ ਹੈ ਅਤੇ ਇਸੇ ਦੇ ਚੱਲਦੇ ਦੋਵਾਂ ਦੀ ਪਾਪੂਲੈਰਿਟੀ ਵੀ ਬਣੀ ਹੋਈ ਹੈ। ਫੋਰਬਸ ਇੰਡੀਆ ਮੈਗਜ਼ੀਨ ਨੇ ਆਪਣੇ ਟੌਪ 100 ਸੈਲੀਬ੍ਰਿਟੀਜ਼ ਦੀ ਲਿਸਟ ਜਾਰੀ ਕਰ ਦਿੱਤੀ ਹੈ ਅਤੇ ਰਣਵੀਰ ਅਤੇ ਦੀਪਿਕਾ ਦੋਵਾਂ ਨੇ ਇਸ ਵਿੱਚ ਜਗ੍ਹਾ ਬਣਾਈ ਹੈ।

ਸਾਲ ‘ਚ ਰਣਵੀਰ ਨੇ ਦੀਪਿਕਾ ਨੂੰ ਪਛਾੜਿਆ
ਹਾਲਾਂਕਿ ਇਸ ਵਾਰ ਪਿਛਲੀ ਵਾਰ ਤੋਂ ਉਲਟ ਕੁੱਝ ਅਜਿਹਾ ਹੋਇਆ ਹੈ ਕਿ ਤੁਹਾਨੂੰ ਸਾਰਿਆਂ ਨੂੰ ਜਾਣਕੇ ਹੈਰਾਨੀ ਹੋਵੇਗੀ। ਪਿਛਲੇ ਸਾਲ ਦੀਪਿਕਾ ਪਾਦੁਕੋਣ ਦਾ ਨਾਮ ਫੋਰਬਸ ਦੀ 100 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਸਿਤਾਰਿਆਂ ਦੀ ਲਿਸਟ ‘ਚ ਟੌਪ 5 ਤੇ ਸੀ ਅਤੇ ਰਣਵੀਰ ਸਿੰਘ 8ਵੇਂ ਨੰਬਰ ‘ਤੇ ਸਨ। ਇੱਕ ਹੀ ਸਾਲ ‘ਚ ਇਹ ਨੰਬਰ ਉਲਟ ਹੋ ਗਿਆ ਹੈ।

ਸਾਲ 2019 ਦੀ ਲਿਸਟ ‘ਚ ਰਣਵੀਰ ਸਿੰਘ ਰੈਂਕ 7 ‘ਤੇ ਹਨ ਤਾਂ ਦੀਪਿਕਾ ਪਾਦੁਕੋਣ ਇਸ ਵਾਰ ਰੈਂਕ 10 ‘ਤੇ ਹਨ। ਇੱਕ ਸਾਲ ਦੇ ਅੰਦਰ ਹੀ ਰਣਵੀਰ ਸਿੰਘ ਨੇ ਆਪਣੀ ਗੇਮ ਬਦਲ ਲਈ ਹੈ, ਹਾਲਾਂਕਿ ਇਸ ਲਿਸਟ ਵਿੱਚ ਉਹ ਸਿਰਫ ਇੱਕ ਕਦਮ ਹੀ ਅੱਗੇ ਵਧੇ ਹਨ ਪਰ ਜੇਕਰ ਦੀਪਿਕਾ ‘ਤੇ ਧਿਆਨ ਦਿੱਤਾ ਜਾਵੇ ਤਾਂ ਉਹ ਪਿਛਲੇ ਸਾਲ ਰੈਂਕ 4 ‘ਤੇ ਸੀ ਅਤੇ ਇਸ ਸਾਲ ਰੈਂਕ 10 ‘ਤੇ ਹੈ।

ਦੱਸ ਦਈਏ ਕਿ ਸਾਲ 2019 ‘ਚ ਦੀਪਿਕਾ ਪਾਦੁਕੋਣ ਦੀ ਕੋਈ ਫਿਲਮ ਨਹੀਂ ਆਈ ਜਦੋਂ ਕਿ ਰਣਵੀਰ ਸਿੰਘ ਨੇ 2018 ਤੋਂ 2019 ਤੱਕ ਵਿੱਚ ਬੈਕ ਟੂ ਬੈਕ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਨ੍ਹਾਂ ਨੇ ਪਦਮਾਵਤ, ਸਿੰਬਾ ਅਤੇ ਗਲੀ ਬੁਆਏ ‘ਚ ਕੰਮ ਕੀਤਾ ਅਤੇ ਇਹ ਤਿੰਨੋਂ ਫਿਲਮਾਂ ਸੁਪਰਹਿਟ ਰਹੀਆਂ।

Sukhdev Dhindsa ਦੀਆਂ ਵਧੀਆਂ ਮੁਸ਼ਕਿਲਾਂ, ਹੁਣ ਆਪਣੇ ਹੀ ਹੋਏ ਖਿਲਾਫ, ਪੁੱਤ ਵੀ ਬਣਿਆ ਅਕਲੀਆਂ ਦਾ!

ਇਹ ਹਨ ਆਉਣ ਵਾਲੇ ਪ੍ਰੋਜੈਕਟਸ
ਦੋਵਾਂ ਦੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਅਤੇ ਦੀਪੀਕਾ ਪਾਦੁਕੋਣ ਫਿਲਮ 83 ‘ਚ ਨਾਲ ਕੰਮ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਕਬੀਰ ਖਾਨ ਨੇ ਕੀਤਾ ਹੈ। ਇਸ ਤੋਂ ਇਲਾਵਾ ਦੀਪਿਕਾ ਪਾਦੁਕੋਣ, ਡਾਇਰੈਕਟਰ ਮੇਘਨਾ ਗੁਲਜਾਰ ਦੀ ਫਿਲਮ ਛਪਾਕ ‘ਚ ਨਜ਼ਰ ਆਉਣਗੇ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਵਿਕ੍ਰਾਂਤ ਮੈਸੀ ਹਨ। ਉਥੇ ਹੀ ਰਣਵੀਰ ਸਿੰਘ ਫਿਲਮ ਜਯੇਸ਼ ਭਾਈ ਜੋਰਦਾਰ ‘ਚ ਕੰਮ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button