InternationalTop News

ਸਹਾਰਾ ਰੇਗਿਸਤਾਨ ‘ਚੋਂ ਮਿਲਿਆ ਮੰਗਲ ਗ੍ਰਹਿ ਦਾ 4.1 ਅਰਬ ਸਾਲ ਪੁਰਾਣਾ ਟੁਕੜਾ; ਵਿਗਿਆਨੀਆਂ ਨੇ ਨਾਂ ਰੱਖਿਆ ‘ਤੇਘਾਜਾ 001’

ਚਾਰ ਸਾਲ ਪਹਿਲਾਂ ਸਹਾਰਾ ਰੇਗਿਸਤਾਨ ’ਚ ਮਿਲੇ ਲਾਲ ਰੰਗ ਦੇ ਪੱਥਰ ਧਰਤੀ ਉੱਤੇ ਮੌਜੂਦ ਲਗਪਗ ਹਰ ਚੀਜ਼ ਨਾਲੋਂ ਪੁਰਾਣੇ ਨਿਕਲੇ ਹਨ।  ਇਹ ਧਰਤੀ ਦੇ ਨਹੀਂ, ਸਗੋਂ ਮੰਗਲ ਗ੍ਰਹਿ ਦੇ ਟੁਕੜੇ ਹਨ ਅਤੇ ਇਨ੍ਹਾਂ ਦੀ ਉਮਰ 4.1 ਅਰਬ ਸਾਲ ਹੈ। ਵਿਗਿਆਨੀਆਂ ਨੇ ਵੀਰਵਾਰ ਨੂੰ ‘ਸਾਇੰਸ’ ਰਸਾਲੇ ਵਿਚ ਛਪੇ ਖੋਜ-ਪੱਤਰ ਰਾਹੀਂ ਇਨ੍ਹਾਂ ਉਲਕਾਪਿੰਡਾਂ ਬਾਰੇ ਜਾਣਕਾਰੀ ਦਿੱਤੀ। ਇਹ ਟੁਕੜੇ ਮਿਲ ਕੇ ਇਕ ਪੁਲਾੜੀ ਚੱਟਾਨ ਬਣਾਉਂਦੇ ਹਨ, ਜਿਸ ਦਾ ਨਾਂ ਤੇਘਾਜਾ 001 ਰੱਖਿਆ ਗਿਆ ਹੈ। ਇਹ ਨਾਂ ਮਾਲੀ ਦੀ ਇਕ ਪੁਰਾਣੀ, ਛੱਡੀ ਜਾ ਚੁੱਕੀ ਲੂਣ ਖਾਣ ਬਸਤੀ ਦੇ ਨਾਂ ’ਤੇ ਰੱਖਿਆ ਗਿਆ ਹੈ। ਇਹ ਬਸਤੀ ਉਸ ਥਾਂ ਦੇ ਨੇੜੇ ਹੈ, ਜਿੱਥੇ ਚੱਟਾਨ ਦੇ ਟੁਕੜੇ ਮਿਲੇ ਸਨ।
ਕੈਲੀਫੋਰਨੀਆ ਸਥਿਤ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਦੇ ਗ੍ਰਹਿ-ਵਿਗਿਆਨੀ ਤੇ ‘ਸਾਇੰਸ’ ਵਿਚ ਛਪੇ ਖੋਜ-ਪੱਤਰ ਦੇ ਮੁੱਖ ਲੇਖਕ ਯਾਂਗ ਲਿਊ ਨੇ ਕਿਹਾ ਕਿ ਇੰਨੀ ਪੁਰਾਣੀ ਵਸਤੂ ਮਿਲਣਾ ਬਹੁਤ ਹੀ ਦੁਰਲੱਭ ਗੱਲ ਹੈ। ਹੁਣ ਤੱਕ ਮਿਲੇ ਮੰਗਲ ਗ੍ਰਹਿ ਦੇ 400 ਤੋਂ ਵੱਧ ਉਲਕਾਪਿੰਡਾਂ ਵਿੱਚੋਂ ਸਿਰਫ਼ ਦੋ-ਐਲਨ ਹਿਲਜ਼ 84001 ਅਤੇ ਨਾਰਥਵੈਸਟ ਅਫ਼ਰੀਕਾ 7034, ਜਿਸ ਨੂੰ ਆਮ ਤੌਰ ’ਤੇ ‘ਬਲੈਕ ਬਿਊਟੀ’ ਕਿਹਾ ਜਾਂਦਾ ਹੈ-ਉਮਰ ਦੇ ਮਾਮਲੇ ਵਿਚ ਤੇਘਾਜਾ 001 ਦੇ ਬਰਾਬਰ ਹਨ।
ਵਿਗਿਆਨੀਆਂ ਲਈ ਤੇਘਾਜਾ 001 ਇਕ ਸਮਾਂ-ਯੰਤਰ ਵਾਂਗ ਹੈ। ਇਸ ਵਿਚ ਮੌਜੂਦ ਅਗਨੀਜ ਖਣਿਜਾਂ ਦਾ ਮਿਸ਼ਰਣ ਮੰਗਲ ਗ੍ਰਹਿ ਦੇ ਬਣਨ ਤੋਂ ਕੁਝ ਸੌ ਮਿਲੀਅਨ ਸਾਲ ਬਾਅਦ ਦੀ ਸਥਿਤੀ ਦੀ ਝਲਕ ਸੰਭਾਲ ਕੇ ਰੱਖਦਾ ਹੈ। ਇਹ ਖਣਿਜ ਮੁੱਢਲੇ ਮੰਗਲ ਦੇ ਮੈਂਟਲ ਅਤੇ ਜ਼ਮੀਨ-ਦੋਵਾਂ ਬਾਰੇ ਅਹਿਮ ਸੰਕੇਤ ਦਿੰਦੇ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button