ਰੂਸ ਦੀ ਰਾਜਧਾਨੀ ਮਾਸਕੋ ਵਿੱਚ ਕਾਰ ਬੰਬ ਧਮਾਕੇ ਨਾਲ ਦਹਿਸ਼ਤ, ਯੂਕਰੇਨ ਦੇ ਸਾਬਕਾ PM ਦੇ ਬੁਲਾਰੇ ਜਾਵੋਰੋਤਨੀ ਜ਼ਖ਼ਮੀ

ਰੂਸ ਦੀ ਰਾਜਧਾਨੀ ਮਾਸਕੋ ਵਿੱਚ ਹੋਏ ਕਾਰ ਬੰਬ ਧਮਾਕੇ ਵਿੱਚ ਰੂਸ ਸਮਰਥਕ ਯੂਕਰੇਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਬੁਲਾਰੇ ਰਹੇ ਸਰਗੇਈ ਜਾਵੋਰੋਤਨੀ ਜ਼ਖ਼ਮੀ ਹੋ ਗਏ ਹਨ।ਜਾਵੋਰੋਤਨੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਜਾਂਚ ਏਜੰਸੀਆਂ ਮਾਮਲੇ ਦੀ ਜਾਂਚ ਵਿੱਚ ਜੁਟ ਗਈਆਂ ਹਨ।
ਜਾਂਚ ਏਜੰਸੀਆਂ ਨੇ ਦੱਸਿਆ ਕਿ ਦੇਸ਼ ਵਿੱਚ ਦੋ ਦਿਨਾਂ ਅੰਦਰ ਕਾਰ ਬੰਬ ਧਮਾਕੇ ਦੀ ਇਹ ਦੂਜੀ ਘਟਨਾ ਹੈ। ਇੱਕ ਹੋਰ ਘਟਨਾਕ੍ਰਮ ਵਿੱਚ ਰੂਸ ਦੇ ਵੋਲਗੋਗ੍ਰਾਦ ਇਲਾਕੇ ਵਿੱਚ ਸਥਿਤ ਤੇਲ ਰਿਫਾਇਨਰੀ ’ਤੇ ਯੂਕਰੇਨ ਵੱਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਹਮਲੇ ਕਾਰਨ ਰਿਫਾਇਨਰੀ ਵਿੱਚ ਅੱਗ ਲੱਗ ਗਈ। ਯੂਕਰੇਨ ਪਹਿਲਾਂ ਵੀ ਇਸ ਰਿਫਾਇਨਰੀ ਨੂੰ ਨਿਸ਼ਾਨਾ ਬਣਾ ਚੁੱਕਾ ਹੈ। ਜਾਵੋਰੋਤਨੀ 2010 ਤੋਂ 2014 ਤੱਕ ਯੂਕਰੇਨ ਦੇ ਪ੍ਰਧਾਨ ਮੰਤਰੀ ਰਹੇ ਮਿਕੋਲਾ ਅਜ਼ਾਰੋਵ ਦੇ ਬੁਲਾਰੇ ਸਨ। ਉਹ ਆਪਣੀ ਕਾਰ ਖ਼ੁਦ ਚਲਾ ਕੇ ਮਾਸਕੋ ਦੇ ਚੇਰਤਾਨੋਵੋ ਇਲਾਕੇ ਵਿੱਚੋਂ ਲੰਘ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਵਿੱਚ ਧਮਾਕਾ ਹੋ ਗਿਆ। ਅਜ਼ਾਰੋਵ 2014 ਵਿੱਚ ਯੂਕਰੇਨ ਵਿੱਚ ਹੋਏ ਰੂਸ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦੇਸ਼ ਛੱਡ ਕੇ ਰੂਸ ਚਲੇ ਗਏ ਸਨ। ਇਹ ਪ੍ਰਦਰਸ਼ਨ ਉਸ ਸਮੇਂ ਦੇ ਰੂਸ ਸਮਰਥਕ ਯੂਕਰੇਨੀ ਰਾਸ਼ਟਰਪਤੀ ਵਿਕਟਰ ਯਾਨੁਕੋਵਿਚ ਦੇ ਵਿਰੋਧ ਵਿੱਚ ਸ਼ੁਰੂ ਹੋਏ ਸਨ।
ਅਜ਼ਾਰੋਵ ਨੇ ਸ਼ੁੱਕਰਵਾਰ ਨੂੰ ਹੋਏ ਕਾਰ ਬੰਬ ਧਮਾਕੇ ਬਾਰੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੇਂਟ ਪੀਟਰਸਬਰਗ ਵਿੱਚ ਇਸੇ ਤਰ੍ਹਾਂ ਦੇ ਇੱਕ ਕਾਰ ਬੰਬ ਧਮਾਕੇ ਵਿੱਚ ਰੂਸੀ ਫੌਜ ਦੇ ਇੱਕ ਅਧਿਕਾਰੀ ਦੀ ਮੌਤ ਹੋ ਗਈ ਸੀ। ਯੂਕਰੇਨ ਨੇ ਫਿਲਹਾਲ ਇਨ੍ਹਾਂ ਧਮਾਕਿਆਂ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




