Breaking NewsD5 specialInternationalNews

ਟਰੰਪ ਅਤੇ ਬਾਈਡੇਨ ‘ਚ ਰਾਸ਼ਟਰਪਤੀ ਅਹੁਦੇ ਲਈ ਹੋਈ ਅਖੀਰਲੀ ਬਹਿਸ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜੋਅ ਬਾਈਡੇਨ ਵਿਚਕਾਰ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਸ਼ੁੱਕਰਵਾਰ ਨੂੰ ਆਖਰੀ ਅਧਿਕਾਰਤ ਬਹਿਸ ਹੋਈ। ਅਮਰੀਕਾ ‘ਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਆਨਲਾਇਨ ਬਹਿਸ ਕਰਨ ਤੋਂ ਟਰੰਪ ਦੇ ਇਨਕਾਰ ਕਰਨ ਤੋਂ ਬਾਅਦ 15 ਅਕਤੂਬਰ ਨੂੰ ਹੋਣ ਵਾਲੀ ਦੂਜੀ ਬਹਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਟਰੰਪ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਕਾਰਨ ਬਾਈਡੇਨ ਆਮਣੇ – ਸਾਹਮਣੇ ਬਹਿਸ ਕਰਨ ਲਈ ਚਿੰਤਤ ਸਨ।

ਦਿੱਲੀ ਦੀ ਗਲੀਆਂ ‘ਚ ਪਹੁੰਚੇ ਕਿਸਾਨ! ਮਾਹੌਲ ਖ਼ਰਾਬ ਹੋਣ ਦਾ ਡਰ ?

ਇਸ ਤੋਂ ਪਹਿਲਾਂ ਦੋਵੇਂ ਨੇਤਾਵਾਂ ਦੇ ਵਿੱਚ ਪਿਛਲੇ ਮਹੀਨੇ ਹੋਈ ਪਹਿਲੀ ਬਹਿਸ ਕਾਫ਼ੀ ਗਰਮਾ ਗਰਮ ਰਹੀ ਸੀ, ਜਿਸ ‘ਚ ਕੋਵਿਡ – 19, ਨਸਲੀ ਭੇਦਭਾਵ, ਅਰਥ ਵਿਵਸਥਾ ਅਤੇ ਜਲਵਾਯੂ ਤਬਦੀਲੀ ਜਿਹੇ ਮੁੱਦੇ ਚੁੱਕੇ ਗਏ ਸਨ। ਤੀਜੀ ਬਹਿਸ ਦੇ ਦੌਰਾਨ ਟਰੰਪ ਨੇ ਕੋਵਿਡ – 19 ਦਾ ਟੀਕਾ ‘‘ਤਿਆਰ’’ ਹੋਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ‘‘ਕੁਝ ਹਫ਼ਤੇ’ ਵਿੱਚ ਇਸਦੀ ਘੋਸ਼ਣਾ ਕੀਤੀ ਜਾਵੇਗੀ। ਰਾਸ਼ਟਰਪਤੀ ਨੇ ਕਿਹਾ, ‘ਸਾਡੇ ਕੋਲ ਟੀਕਾ ਹੈ, ਜੋ ਆਉਣ ਵਾਲਾ ਹੈ..ਤਿਆਰ ਹੈ। ਇਸਦੀ ਕੁਝ ਹਫ਼ਤਿਆਂ ‘ਚ ਘੋਸ਼ਣਾ ਕੀਤੀ ਜਾਵੇਗੀ ਅਤੇ ਇਸਨੂੰ ਵੰਡਿਆ ਜਾਵੇਗਾ।’’ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਨਾਲ ਨਿਬੜਣ ਦੀ ਦਿਸ਼ਾ ‘ਚ ਚੰਗਾ ਕੰਮ ਕੀਤਾ ਹੈ ਅਤੇ ਦੇਸ਼ ਨੂੰ ‘‘ਉਸਦੇ ਨਾਲ ਰਹਿਣ ਦੀ ਆਦਤ ਪਾਉਣੀ ਪਵੇਗੀ’’।

ਆਹ ਵਕੀਲ ਨੇ ਕੈਪਟਨ ਦੇ ਬਿੱਲਾਂ ਦੀ ਖੋਲ੍ਹੀ ਪੋਲ! ਦੇਖੋ! ਮੋਦੀ ਨੇ ਕਿਵੇਂ ਤਿਆਰ ਕੀਤੇ ਇਹ ਬਿੱਲ!

ਇਸ ‘ਤੇ ਬਾਈਡੇਨ ਨੇ ਕਿਹਾ ਕਿ ਟਰੰਪ ਦੇ ਕੋਲ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਨੇ ਕਿਹਾ, ‘‘ਉਹ (ਟਰੰਪ) ਹਮੇਸ਼ਾ ਕਹਿੰਦੇ ਹਨ ਕਿ ਲੋਕ ਇਸਦੇ ਨਾਲ ਜੀਉਣਾ ਸਿੱਖ ਰਹੇ ਹਨ। ਲੋਕ ਇਸਦੇ ਨਾਲ ਮਰਨਾ ਸਿੱਖ ਰਹੇ ਹੈ।’ ਬਾਈਡੇਨ ਨੇ ਕਿਹਾ, ‘ ਮੈਂ ਇਸ ਨਾਲ ਨਿਪਟਾਗਾ। ਮੈਂ ਇਹ ਸੁਨਿਸਚਿਤ ਕਰਵਾਂਗਾ ਕਿ ਸਾਡੇ ਕੋਲ ਇਸਦੇ ਲਈ ਕੋਈ ਯੋਜਨਾ ਹੋਵੇ।’’ ਅਮਰੀਕੀ ਯੂਨੀਵਰਸਿਟੀ ‘ਜਾਨ ਹਾਪਕਿੰਸ’ ਅਨੁਸਾਰ ਅਮਰੀਕਾ ‘ਚ ਕੋਵਿਡ – 19 ਦੇ 80 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ 2,23,000 ਲੋਕਾਂ ਦੀ ਇਸ ਨਾਲ ਮੌਤ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button