Breaking NewsD5 specialNewsPoliticsPunjab

ਮੁੱਖ ਮੰਤਰੀ ਸਾਬ੍ਹ ਜੀ ਆਹ ਕੀ ਕਰਤਾ ਤੁਹਾਡੇ ਮੰਤਰੀ ਨੇ ! ਹੁਣ ਕੀ ਬਣੂ, ਏਨੇ ਵੱਡੇ ਘਪਲੇ ਦੇ ਇਲਜ਼ਾਮ!

ਪਟਿਆਲਾ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਜਿਨ੍ਹਾਂ ਨਾਲ ਵਿਵਾਦ ਤਾਂ ਐਵੇਂ ਜੁੜਦੇ ਰਹਿੰਦੇ ਹਨ ਜਿਵੇਂ ਮੰਤਰੀ ਸਾਬ੍ਹ ਦਾ ਵਿਵਾਦਾਂ ਨਾਲ ਕੋਈ ਨਜ਼ਦੀਕੀ ਰਿਸਤਾ ਹੋਵੇ। ਕੋਰੋਨਾ ਦੇ ਸਮੇਂ ‘ਚ ਜਿਥੇ ਦੇਸ਼ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਉਥੇ ਹੀ ਕੈਪਟਨ ਦੇ ਮੰਤਰੀ ਵੱਡੇ ਵੱਡੇ ਘਪਲੇ ‘ਚ ਘਿਰ ਰਹੇ ਹਨ। ਉਹ ਵੀ ਉਸ ਸਮੇਂ ਜਦੋਂ ਸੂਬੇ ਨੂੰ ਇੱਕ ਇੱਕ ਪੈਸੇ ਦੀ ਜ਼ਰੂਰਤ ਹੈ। ਅਸੀ ਗੱਲ ਕਰ ਰਹੇ ਹਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਜਿਨ੍ਹਾਂ ਦੇ ਉਪਰ ਐਸ.ਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਘਪਲੇ ਦੇ ਇਲਜ਼ਾਮ ਲੱਗ ਰਹੇ ਹਨ।

🔴 LIVE 🔴ਸੁਮੇਧ ਸੈਣੀ ਦੇ ਘਰ ਪਹੁੰਚੀ ਪੁਲਿਸ,ਹੋ ਸਕਦੀ ਗ੍ਰਿਫਤਰੀ?ਸਰੂਪ ਗੁੰਮ ਮਾਮਲੇ ‘ਚ SGPC ਦੇ ਬੰਦਿਆਂ ਤੇ ਕਾਰਵਾਈ

ਘਪਲਾ ਵੀ ਕਰੋੜਾ ਰੁਪਏ ‘ਚ ਉਧਰ ਵਿਰੋਧੀ ਧਿਰ ਵੱਲੋਂ ਵੀ ਮੁੱਖ ਮੰਤਰੀ ਦੇ ਮੰਤਰੀ ਦੀ ਰੈਲ ਬਣਾਈ ਜਾ ਰਹੀ ਹੈ। ਮੰਤਰੀ ਦੇ ਪਦ ਤੋਂ ਅਸਤੀਫਾ ਮੰਗਿਆਂ ਜਾ ਰਿਹਾ। ਦੂਜੇ ਪਾਸੇ ਜਦੋਂ ਨਾਭਾ ਦੇ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸੀਨੀਅਰ ਲੀਡਰ ਬਾਬੂ ਕਬੀਰ ਦਾਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੈਬਨਿਟ ਮੰਤਰੀ ਨੂੰ ਖੂਬ ਕੋਸਿਆ ਹੈ ਤੇ ਸਾਰੇ ਮਾਮਲੇ ਦੀ ਸੀਬੀਆਈ ਤੋ ਜਾਂਚ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਤੋਂ ਸੁਣ ਲਵੋ ਦਿੱਲੀ ‘ਚ ਕਰੋਨਾ ਦੀ ਸਥਿੱਤੀ ,ਦੇਖੋ ਹਸਪਤਾਲਾਂ ‘ਚ ਮਰੀਜ਼ਾਂ ਨੂੰ ਕਿੰਨੀ ਮਿਲਦੀ ਸਹੁਲਤ

ਜਦੋ ਪੱਤਰਕਾਰਾਂ ਨੇ ਮੰਤਰੀ ਸਾਬ੍ਹ ਤੋਂ ਘਪਲੇ ਦੇ ਇਲਜ਼ਾਮਾਂ ਬਾਰੇ ਪੁੱਛਿਆ ਗਿਆ ਤਾਂ ਮੰਤਰੀ ਨੇ ਸਾਰੇ ਇਲਜ਼ਾਮ ਬੇਬੁਨਿਆਦ ਦੱਸੇ ਅਤੇ ਕਿਹਾ ਕਿ ਇਹ ਵਿਰੋਧੀਆਂ ਦੀ ਚਾਲ ਹੈ। ਫਿਲਹਾਲ ਵਿਰੋਧੀਆਂ ਵੱਲੋਂ ਸਾਧੂ ਸਿੰਘ ਧਰਮਸੋਤ ਦੇ ੳਪਰ ਲੱਗੇ ਇਲਜ਼ਾਮਾਂ ਤੋਂ ਇਸ ਦੀ ਜਾਂਚ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਮੰਤਰੀ ਦੇ ਪੱਦ ਤੋਂ ਅਸਤੀਫੇ ਦੀ ਵੀ ਮੰਗ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਵਿਰੋਧੀ ਧਿਰ ਨੇਤਾ ਅੱਜ ਤੋਂ ਮੰਤਰੀ ਸਾਬ੍ਹ ਦੇ ਹਲਕੇ ‘ਚ ਡੇਰੇ ਲਾੳਣ ਦੀਆਂ ਤਿਆਰੀਆਂ ‘ਚ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button