Breaking NewsD5 specialIndiaNews

ਅਗਲੇ 48 ਘੰਟਿਆਂ ‘ਚ ਇਨ੍ਹਾਂ ਰਾਜਾਂ ਵਿੱਚ ਮਾਨਸੂਨ ਦੇ ਸਕਦੀ ਹੈ ਦਸਤਕ

ਨਵੀਂ ਦਿੱਲੀ : ਭਾਰਤ ਦੇ ਦੱਖਣੀ ਹਿੱਸੇ ‘ਚ ਆਗਮਨ ਦੇ ਨਾਲ ਹੀ ਮਾਨਸੂਨ ਨੇ ਰਫਤਾਰ ਫੜ ਲਈ ਹੈ। ਇਹ ਚੇਂਨਈ, ਚਿੱਤੂਰ , ਤੁਮੁਕੁਰੂ, ਸ਼ਿਮੋਗਾ, ਕਰਵਾਰ ਨੂੰ ਪਾਰ ਕਰ ਚੁੱਕਿਆ ਹੈ। ਅਗਲੇ 48 ਘੰਟਿਆਂ ‘ਚ ਮਾਨਸੂਨ ਮਹਾਰਾਸ਼ਟਰ, ਗੋਆ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ‘ਚ ਦਸਤਕ ਦੇ ਸਕਦਾ ਹੈ। ਇੱਧਰ, ਬੰਗਾਲ ਦੀ ਖਾੜੀ ਦੇ ਉੱਤੇ ਬਣੇ ਘੱਟ ਦਬਾਅ ਦੇ ਖੇਤਰ ਦੇ ਕਾਰਨ ਚੱਕਰਵਾਤੀ ਹਵਾਵਾਂ ਦੇ ਚੱਲਣ ਦੀ ਸੰਭਾਵਨਾ ਹੈ। ਬੰਗਾਲ ਦੀ ਖਾੜੀ ‘ਚ ਬਣੇ ਦਵਾਬ ਖੇਤਰ ਨਾਲ ਮਾਨਸੂਨ ਨੂੰ ਹੋਰ ਰਫ਼ਤਾਰ ਮਿਲੇਗੀ ਅਤੇ ਇਹ ਤੇਜ਼ੀ ਨਾਲ ਅੱਗੇ ਵਧੇਗਾ।

🔴 LIVE | ਕਾਂਗਰਸੀ ਮੰਤਰੀ ਦੇ ਘਰ ਗਿਆ ਡੇਰਾਮੁਖੀ | ਚਾਰੇ ਪਾਸੇ ਹੋ ਗਈ ਚਰਚਾ |

ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੂਰਬ-ਮੱਧ ਬੰਗਾਲ ਦੀ ਖਾੜੀ ਦੇ ਉੱਤੇ ਘੱਟ ਦਬਾਅ ਦਾ ਖੇਤਰ ਬਨਣ ਦੀ ਸੰਭਾਵਨਾ ਹੈ। ਇਸ ਨਾਲ ਮਾਨਸੂਨ ਨੂੰ ਮਿਲਣ ਵਾਲੀ ਰਫ਼ਤਾਰ ਦੇ ਕਾਰਨ ਅਗਲੇ 24 ਘੰਟਿਆਂ ਦੌਰਾਨ ਅਰਬ ਸਾਗਰ ਦੇ ਮੱਧ ‘ਚ, ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ, ਕਰਨਾਟਕ ਅਤੇ ਰਾਇਲਸੀਮਾ ਦੇ ਕੁੱਝ ਇਲਾਕਿਆਂ ‘ਚ, ਤਮਿਲਨਾਡੂ ਦੇ ਬਾਕੀ ਹਿੱਸਿਆਂ ਵਿੱਚ, ਓਡੀਸ਼ਾ, ਉੱਤਰ ਤੱਟੀ ਆਂਧ੍ਰਰਾ ਪ੍ਰਦੇਸ਼, ਤੇਲੰਗਾਨਾ ਅਤੇ ਕੇਰਲ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button