Breaking NewsD5 specialNewsPunjabTop News

ਕੋਰੋਨਾ ਮਰੀਜ਼ ਲਈ ਜਲੰਧਰ ਤੋਂ ਲੁਧਿਆਣਾ ਤੱਕ ਬਣਾਇਆ ਗ੍ਰੀਨ ਕਾਰੀਡੋਰ

ਲੁਧਿਆਣਾ : ਕੋਰੋਨਾ ਦੇ ਕਹਿਰ ‘ਚ ਜਿੰਦਗੀ ਅਤੇ ਮੌਤ ਦੀ ਲੜਾਈ ‘ਚ ਸ਼ਨੀਵਾਰ ਨੂੰ ਪੰਜਾਬ ਪੁਲਿਸ ਨੇ ਚੰਗਾ ਕੰਮ ਕੀਤਾ। ਕੋਰੋਨਾ ਦੇ ਇੱਕ ਸੀਰੀਅਸ ਮਰੀਜ਼ ਨੂੰ ਜਲੰਧਰ ਤੋਂ ਲੁਧਿਆਣਾ ਲਿਆਂਦਾ ਜਾਣਾ ਸੀ। ਮਰੀਜ਼ ਲਈ ਇੱਕ – ਇੱਕ ਮਿੰਟ ਕੀਮਤੀ ਸੀ। ਇਸ ਲਈ ਪੰਜਾਬ ਪੁਲਿਸ ਨੇ ਜਲੰਧਰ ਤੋਂ ਲੁਧਿਆਣਾ ਤੱਕ ਗ੍ਰੀਨ ਕੋਰੀਡੋਰ ਬਣਾਇਆ। ਪੁਲਿਸ ਦੀਆਂ ਗੱਡੀਆਂ ਐਂਬੂਲੇਂਸ ਨੂੰ ਐਸਕਾਰਟ ਕਰਕੇ ਲਿਆਈ।

ਜਾਣਕਾਰੀ ਅਨੁਸਾਰ ਮਰੀਜ਼ 34 ਸਾਲ ਦਾ ਅੰਕੁਰ ਗੁਪਤਾ ਜਲੰਧਰ ਦਾ ਰਹਿਣ ਵਾਲਾ ਹੈ। ਉਹ ਬੈਂਗਲੁਰੂ ‘ਚ ਨੌਕਰੀ ਕਰਦਾ ਹੈ। ਕੁਝ ਦਿਨ ਪਹਿਲਾਂ ਉਹ ਆਪਣੀ ਪਤਨੀ ਨਿਭਾ ਗੁਪਤਾ ਦੇ ਨਾਲ ਜਲੰਧਰ ਆਇਆ ਸੀ। ਇਸ ਦੌਰਾਨ ਪਰਿਵਾਰ ਦੇ 5 ਮੈਂਬਰ ਕੋਰੋਨਾ ਦੀ ਚਪੇਟ ‘ਚ ਆ ਗਏ। ਬਾਕੀ ਤਾਂ ਠੀਕ ਹੋ ਗਏ ਪਰ ਅੰਕੁਰ ਦੀ ਹਾਲਤ ਹੌਲੀ – ਹੌਲੀ ਵਿਗੜਦੀ ਗਈ ਉਹ 5 ਮਈ ਤੋਂ ਜਲੰਧਰ ਦੇ ਸ਼੍ਰੀਮਾਨ ਹਸਪਤਾਲ ‘ਚ ਸੀ, ਜਿੱਥੇ ਹੁਣ ਉਸਨੂੰ ਏਕਮਾ ਮਸ਼ੀਨ ਦੀ ਜ਼ਰੂਰਤ ਸੀ।

ਲੁਧਿਆਣਾ ਦੇ ਐਸ.ਪੀ.ਐਸ. ਹਸਪਤਾਲ ਲੁਧਿਆਣਾ ‘ਚ Ecmo ਮਸ਼ੀਨ ਦਾ ਇੰਤਜ਼ਾਮ ਹੋ ਗਿਆ। ਐਬੂਲੈਂਸ ਦੀ ਟੀਮ ਆਪਣੇ ਨਾਲ Ecmo ਮਸ਼ੀਨ ਲਿਆਈ ਸੀ, ਇਸ ਲਈ ਮਰੀਜ਼ ਨੂੰ ਐਬੂਲੈਂਸ ਨਾਲ ਲੁਧਿਆਣਾ ਲਿਜਾਇਆ ਜਾ ਸਕਦਾ ਸੀ। ਇਸ ‘ਚ ਇਹ ਗੱਲ ਪੰਜਾਬ ਪੁਲਿਸ ਤੱਕ ਵੀ ਪਹੁੰਚੀ ਤਾਂ ਉਨ੍ਹਾਂ ਨੇ ਮਰੀਜ਼ ਨੂੰ ਬਿਨਾਂ ਰੁਕਾਵਟ ਲੁਧਿਆਣਾ ਤੱਕ ਪਹੁੰਚਾਉਣ ਲਈ ਗ੍ਰੀਨ ਕਾਰੀਡੋਰ ਬਣਾਉਣ ਦਾ ਫੈਸਲਾ ਕੀਤਾ ਅਤੇ ਅਧਿਕਾਰੀਆਂ ਨੇ ਆਪਣੇ ਆਪ ਪਰਿਵਾਰ ਨਾਲ ਸੰਪਰਕ ਕੀਤਾ। ਸ਼ਨੀਵਾਰ ਸਵੇਰੇ ਜਲੰਧਰ ਪੁਲਿਸ ਦੀਆਂ ਗੱਡੀਆਂ ਮਰੀਜ਼ ਦੀ ਐਬੂਲੈਂਸ ਨੂੰ ਐਸਕਾਰਟ ਕਰਦੇ ਹੋਏ ਰਵਾਨਾ ਹੋਈ ਅਤੇ ਉਸਨੂੰ ਐਸ.ਪੀ.ਐਸ. ਹਸਪਤਾਲ ਪਹੁੰਚਾਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button