PunjabTop News

ਬਰਨਾਲਾ ਦੇ ਸਖੀ ਵਨ ਸਟਾਪ ਸੈਂਟਰ ਤੋਂ ਗਾਇਬ ਹੋਈ 16 ਸਾਲਾ ਨਾਬਾਲਗ, ਸੁਰੱਖਿਆ ਕਰਮੀ ‘ਤੇ ਕਾਰਵਾਈ, DSP ਨੂੰ ਸੌਂਪੀ ਗਈ ਜਾਂਚ

ਬਰਨਾਲਾ ਦੇ ਸਖੀ ਵਨ ਸਟਾਪ ਸੈਂਟਰ ਤੋਂ ਇੱਕ ਨਾਬਾਲਗ ਲੜਕੀ ਦੇ ਸੁਰੱਖਿਆ ਕਰਮੀ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, 2 ਨਵੰਬਰ ਨੂੰ ਇੱਕ ਲੜਕੀ ਨੂੰ ਰਾਤ ਦੇ ਸਮੇਂ ਆਸਰਾ ਦੇਣ ਲਈ ਸਖੀ ਵਨ ਸਟਾਪ ਸੈਂਟਰ ਵਿੱਚ ਲਿਆਂਦਾ ਗਿਆ ਸੀ। ਉਹ 3 ਨਵੰਬਰ ਦੀ ਸਵੇਰ ਸੁਰੱਖਿਆ ਕਰਮੀ ਨੂੰ ਚਕਮਾ ਦੇ ਕੇ ਉੱਥੋਂ ਫ਼ਰਾਰ ਹੋ ਗਈ। ਲੜਕੀ ਦੀ ਉਮਰ ਲਗਭਗ 16 ਸਾਲ ਦੱਸੀ ਜਾ ਰਹੀ ਹੈ।
ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਦਫ਼ਤਰ ਦੇ ਇੱਕ ਮੁਲਾਜ਼ਮ ਨੇ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਨਾਬਾਲਗ ਲੜਕੀ 2 ਨਵੰਬਰ ਨੂੰ ਬਾਲ ਭਲਾਈ ਕਮੇਟੀ ਕੋਲ ਆਈ ਸੀ। ਇਸ ਤੋਂ ਬਾਅਦ ਸਾਰੇ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਦਿਆਂ ਉਸ ਨੂੰ ਆਸਰੇ ਲਈ ਸਖੀ ਵਨ ਸਟਾਪ ਸੈਂਟਰ ਭੇਜਿਆ ਗਿਆ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਬਠਿੰਡਾ ਜ਼ਿਲ੍ਹੇ ਦੀ ਰਹਿਣ ਵਾਲੀ ਨਾਬਾਲਗ ਲੜਕੀ ਬਰਨਾਲਾ ਵਿੱਚ ਆਪਣੇ ਪ੍ਰੇਮੀ ਨੂੰ ਮਿਲਣ ਸਿੱਧਾ ਉਸ ਦੇ ਘਰ ਪਹੁੰਚ ਗਈ ਸੀ। ਹਾਲਾਂਕਿ, ਉੱਥੇ ਪਹੁੰਚਣ ‘ਤੇ ਪਤਾ ਲੱਗਾ ਕਿ ਉਸ ਦਾ ਪ੍ਰੇਮੀ ਘਰ ‘ਤੇ ਨਹੀਂ ਸੀ, ਸਗੋਂ ਇੱਕ ਅਪਰਾਧਿਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਬਾਅਦ ਪ੍ਰੇਮੀ ਦੀ ਮਾਂ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੇ ਸਮਝਦਾਰੀ ਦਿਖਾਉਂਦਿਆਂ ਲੜਕੀ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰ ਦਿੱਤਾ
ਬਾਲ ਭਲਾਈ ਕਮੇਟੀ ਨੇ ਨਿਯਮਾਂ ਅਨੁਸਾਰ ਲੜਕੀ ਨੂੰ ਆਸਰਾ ਦੇਣ ਲਈ ਸਖੀ ਵਨ ਸਟਾਪ ਸੈਂਟਰ ਭੇਜ ਦਿੱਤਾ ਸੀ, ਜਿੱਥੇ ਉਸ ਦੇ ਮਾਮਲੇ ਵਿੱਚ ਅੱਗੇ ਦਾ ਫ਼ੈਸਲਾ ਲਿਆ ਜਾਣਾ ਸੀ ਪਰ ਇਸੇ ਦੌਰਾਨ ਲੜਕੀ ਸੁਰੱਖਿਆ ਕਰਮੀ ਨੂੰ ਚਕਮਾ ਦੇ ਕੇ ਸੈਂਟਰ ਤੋਂ ਫ਼ਰਾਰ ਹੋ ਗਈ।ਇਹ ਗੱਲ ਵੀ ਸਾਹਮਣੇ ਆਈ ਹੈ ਕਿ ਲੜਕੀ ਸੈਂਟਰ ਤੋਂ ਫ਼ਰਾਰ ਹੋਈ ਜਾਂ ਫਿਰ ਮੈਡੀਕਲ ਕਰਵਾਉਣ ਦੀ ਪ੍ਰਕਿਰਿਆ ਦੌਰਾਨ ਉੱਥੋਂ ਫ਼ਰਾਰ ਹੋਗੀ, ਇਸ ਬਾਰੇ ਕੋਈ ਵੀ ਅਧਿਕਾਰੀ ਸਪੱਸ਼ਟ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੈ। ਸਰੋਤਾਂ ਅਨੁਸਾਰ, ਪੰਜਾਬ ਪੁਲਿਸ ਵੱਲੋਂ ਸਬੰਧਤ ਸੁਰੱਖਿਆ ਕਰਮੀ ਦੇ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਗਈ ਹੈ। ਉੱਥੇ ਹੀ, ਹੁਣ ਇਹ ਮਾਮਲਾ ਅਗਲੇਰੀ ਜਾਂਚ ਲਈ ਡੀਐੱਸਪੀ ਜਸਵਿੰਦਰ ਕੌਰ ਕੋਲ ਪਹੁੰਚ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button