ਪਾਕਿਸਤਾਨ : ਤਾਈਵਾਨੀ ਏਅਰਲਾਈਨਾਂ ’ਤੇ ਪਾਬੰਦੀ ਹਟਾਈ

ਪਾਕਿਸਤਾਨ ਨੇ ਤਾਈਵਾਨ ਦੀਆਂ ਦੋ ਪ੍ਰਮੁੱਖ ਏਅਰਲਾਈਨਾਂ ਨੂੰ ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਰੋਕਣ ਦੇ ਫ਼ੈਸਲੇ ਤੋਂ ਕੁਝ ਹੀ ਘੰਟਿਆਂ ਬਾਅਦ ਯੂ-ਟਰਨ ਲੈ ਲਿਆ ਹੈ। ਇਸਲਾਮਾਬਾਦ ਨੇ ਚਾਈਨਾ ਏਅਰਲਾਈਨਜ਼ ਅਤੇ ਈਵੀਏ ਏਅਰ ਨੂੰ ਪਾਕਿਸਤਾਨੀ ਹਵਾਈ ਖੇਤਰ ਵਿਚੋਂ ਉਡਾਣ ਭਰਨ ਦੀ ਮੁੜ ਇਜਾਜ਼ਤ ਦੇ ਦਿੱਤੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਸਿਵਲ ਏਵੀਏਸ਼ਨ ਅਥਾਰਟੀ ਵਲੋਂ ਜਾਰੀ ਦਸਤਾਵੇਜ਼ਾਂ ਵਿਚ ਦੋਵਾਂ ਏਅਰਲਾਈਨਾਂ ਨੂੰ 28 ਅਕਤੂਬਰ ਤੋਂ 27 ਮਾਰਚ 2027 ਤੱਕ ਹਵਾਈ ਖੇਤਰ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਹੈ।
ਦੋਵਾਂ ਏਅਰਲਾਈਨਾਂ ਨੂੰ ਮੁੜ ਮਨਜ਼ੂਰੀ ਮਿਲਣ ਨਾਲ ਪਾਕਿਸਤਾਨ ਦੇ ਰੁਖ਼ ਵਿਚ ਅਚਾਨਕ ਬਦਲਾਅ ਸਾਹਮਣੇ ਆਇਆ ਹੈ। ਫਿਲਹਾਲ ਪਾਕਿਸਤਾਨ ਵਲੋਂ ਇਸ ਫ਼ੈਸਲੇ ਨੂੰ ਬਦਲਣ ਦੇ ਕਾਰਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




