Breaking NewsD5 specialNewsSportsTop News

ਰਾਸ਼ਟਰਮੰਡਲ ਖੇਡਾਂ ਲਈ ਭਾਰਤੀ Hockey ਟੀਮ ਦਾ ਐਲਾਨ

ਨਵੀਂ ਦਿੱਲੀ : ਭਾਰਤ ਨੇ ਰਾਸ਼ਟਰਮੰਡਲ ਖੇਡਾਂ ਲਈ 18 ਮੈਂਬਰੀ ਸੀਨੀਅਰ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਵਿਚ ਕਪਤਾਨ ਮਨਪ੍ਰੀਤ ਸਿੰਘ ਦੀ ਵਾਪਸੀ ਹੋਈ ਹੈ। ਜਦਕਿ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਹਾਕੀ ਇੰਡੀਆ ਨੇ ਬਰਮਿੰਘਮ ਖੇਡਾਂ ਤੇ 2024 ਪੈਰਿਸ ਉਲੰਪਿਕ ਦੇ ਕੁਆਲੀਫਾਇਰ ਹਾਂਗਝੋਊ ਏਸ਼ਿਆਈ ਖੇਡਾਂ ਵਿਚਾਲੇ ਘੱਟ ਸਮਾਂ ਹੋਣ ਕਾਰਨ ਸ਼ੁਰੂਆਤ ਵਿਚ ਰਾਸ਼ਟਰਮੰਡਲ ਖੇਡਾਂ ਲਈ ਦੂਜੇ ਦਰਜੇ ਦੀ ਟੀਮ ਭੇਜਣ ਦਾ ਫ਼ੈਸਲਾ ਕੀਤਾ ਸੀ।

Sangrur Election ਨੂੰ ਲੈ Election Commission ਦਾ ਆ ਗਿਆ ਵੱਡਾ ਬਿਆਨ | D5 Channel Punjabi

ਚੀਨ ‘ਚ ਕੋਵਿਡ ਨਾਲ ਜੁੜੀ ਸਥਿਤੀ ਕਾਰਨ ਏਸ਼ਿਆਈ ਖੇਡਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹਾਕੀ ਇੰਡੀਆ ਨੇ 28 ਜੁਲਾਈ ਤੋਂ ਸ਼ੁਰੂ ਹੋ ਰਹੇ ਇਸ ਵੱਕਾਰੀ ਮੁਕਾਬਲੇ ਲਈ ਮਜ਼ਬੂਤ ਟੀਮ ਚੁਣਨ ਦਾ ਫ਼ੈਸਲਾ ਕੀਤਾ ਹੈ। ਭਾਰਤੀ ਟੀਮ ਨੂੰ ਪੂਲ ਬੀ ਵਿਚ ਇੰਗਲੈਂਡ, ਕੈਨੇਡਾ, ਵੇਲਜ਼ ਤੇ ਘਾਨਾ ਨਾਲ ਰੱਖਿਆ ਗਿਆ ਹੈ। ਪਹਿਲਾਂ ਦੋ ਵਾਰ ਚਾਂਦੀ ਦਾ ਤਗਮਾ ਜਿੱਤ ਚੁੱਕੀ ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 31 ਜੁਲਾਈ ਨੂੰ ਘਾਨਾ ਖ਼ਿਲਾਫ਼ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button